Close
Menu

ਪਾਕਿਸਤਾਨ ‘ਚ ‘ਬਜਰੰਗੀ ਭਾਈਜਾਨ’ ਦਾ ਇੰਤਜ਼ਾਰ ਕਰ ਰਹੀ ਹੈ ਭਾਰਤ ਦੀ ਗੀਤਾ

-- 04 August,2015

ਕਰਾਚੀ,  ਫਿਲਮ ‘ਬਜਰੰਗੀ ਭਾਈਜਾਨ’ ਭਾਵੇਂ ਹੀ ਇਕ ਕਾਲਪਨਿਕ ਕਹਾਣੀ ‘ਤੇ ਆਧਾਰਿਤ ਹੈ ਪਰ ਇਸ ਫਿਲਮ ਦੀ ਪਾਤਰ ਮੁੰਨੀ ਦੀ ਤਰ੍ਹਾਂ ਹੀ ਕਰਾਚੀ ‘ਚ ਇਕ ਅਜਿਹੀ ਭਾਰਤੀ ਲੜਕੀ ਹੈ ਜੋ ਭਾਰਤ ‘ਚ ਆਪਣੇ ਪਰਿਵਾਰ ਕੋਲ ਵਾਪਿਸ ਆਉਣ ਲਈ ਕਈ ਸਾਲਾਂ ਤੋਂ ਇੰਤਜਾਰ ਕਰ ਰਹੀ ਹੈ | ਇਹ ਲੜਕੀ ਨਾਂ ਬੋਲ ਸਕਦੀ ਹੈ ਤੇ ਨਾਂ ਹੀ ਸੁਣ ਸਕਦੀ ਹੈ | ‘ਏਦੀ ਫਾਉਂਡੇਸ਼ਨ’ ਨਾਂਮਕ ਸੰਗਠਨ ਦੇ ਫੈਸਲ ਏਦੀ ਦਾ ਕਹਿਣਾ ਹੈ ਕਿ ਪੰਜਾਬ ਰੇਂਜਰਜ਼ ਉਸ ਨੂੰ 13 ਸਾਲ ਪਹਿਲਾਂ ਸਾਡੇ ਕੋਲ ਲਿਆਏ ਸਨ | ਪਾਕਿਸਤਾਨੀ ਅਖਬਾਰ ‘ਐਕਸਪ੍ਰੈੱਸ ਟਿ੍ਬਿਊਨ’ ਦੇ ਅਨੁਸਾਰ ਫੈਸਲ ਨੇ ਕਿਹਾ ਕਿ ਸਾਲਾਂ ਤੋਂ ਅਸੀਂ ਉਸਦੇ ਪਰਿਵਾਰ ਤੇ ਸ਼ਹਿਰ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਉਹ ਆਪਾ ਘਰ ਵਾਪਿਸ ਜਾ ਸਕੇ | ਇਸ ਲੜਕੀ ਨੂੰ ਪਹਿਲਾਂ ਲਾਹੌਰ ਸਥਿਤ ‘ਏਦੀ ਸੈਂਟਰ’ ‘ਚ ਲਿਆਂਦਾ ਗਿਆ ਸੀ ਤੇ ਬਾਅਦ ‘ਚ ਕਰਾਚੀ ਸਥਿਤ ਇਕ ਰੈਣ ਬਸੇਰੇ ‘ਚ ਭੇਜ ਦਿੱਤਾ | ਇੱਥੇ ਬਿਲਕਿਸ ਏਦੀ ਨੇ ਇਸ ਲੜਕੀ ਦਾ ਨਾਂਅ ਗੀਤਾ ਰੱਖਿਆ ਗਿਆ | ਹੁਣ ਗੀਤਾ 23 ਸਾਲ ਦੀ ਹੋ ਚੁੱਕੀ ਹੈ | ਮੰਨਿਆ ਜਾਂਦਾ ਹੈ ਕਿ ਬਚਪਨ ‘ਚ ਉਹ ਭਟਕਣ ਕਾਰਨ ਪਾਕਿਸਤਾਨੀ ਇਲਾਕੇ ‘ਚ ਦਾਖਲ ਹੋ ਗਈ ਸੀ |

Facebook Comment
Project by : XtremeStudioz