Close
Menu

ਪਾਕਿਸਤਾਨ ‘ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ

-- 25 September,2013

pakista1ਇਸਲਾਮਾਬਾਦ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਪੱਛਮੀ ਸੂਬੇ ਬਲੋਚਿਸਤਾਨ ਵਿਚ ਕੱਲ ਸ਼ਾਮ ਆਏ ਜ਼ਬਰਦਸਤ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਅੱਜ 327 ਹੋ ਗਈ ਹੈ, ਜਦੋਂ ਕਿ 373 ਲੋਕ ਇਸ ਭੂਚਾਲ ਵਿਚ ਜ਼ਖਮੀ ਹੋ ਗਏ ਹਨ।
ਭੂਚਾਲ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਬਲੋਚਿਸਤਾਨ ਸੂਬੇ ਦੇ ਅਵਾਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਸ਼ਿਦੀ ਗੋਗਾਜਈ ਨੇ ਦੱਸਿਆ ਕਿ ਭੂਚਾਲ ਵਿਚ ਲੱਖਾਂ ਇਮਾਰਤਾਂ ਨੁਕਸਾਨੀਆਂ ਗਈਆਂ।
ਰਿਕਟਰ ਪੈਮਾਨੇ ‘ਤੇ 7.8 ਦੀ ਤੀਬਰਤਾ ਵਾਲੇ ਭੂਚਾਲ ਦੇ ਕਾਰਨ ਅਵਾਰਾਨ ਜ਼ਿਲੇ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇੱਥੇ ਇਕ ਤਿਹਾਈ ਘਰ ਨਸ਼ਟ ਹੋ ਗਏ ਹਨ ਅਤੇ ਹੁਣ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਬਲੋਚਿਸਤਾਨ ਸਰਕਾਰ ਨੇ 1000 ਟੇਂਟਾਂ, 500 ਖਾਣ ਦੇ ਪੈਕੇਟ ਅਤੇ 15 ਐਂਬੁਲਸਾਂ ਮੌਕੇ ‘ਤੇ ਭੇਜੀਆਂ ਹਨ। ਪਾਕਿਸਤਾਨ ਦੇ ਰਾਸ਼ਟਰੀ ਆਫਤ ਪ੍ਰਬੰਧਨ ਦੇ ਮੁੱਖ ਬੁਲਾਰੇ ਮਿਰਜ਼ਾ ਕਾਮਰਾਨ ਜੀਆ ਨੇ ਦੱਸਿਆ ਕਿ ਜ਼ਿਆਦਾਤਰ ਜਾਨਾਂ ਲੋਕਾਂ ਉੱਪਰ ਇਮਾਰਤਾਂ ਦੇ ਡਿਗਣ ਕਾਰਨ ਗਈਆਂ ਹਨ।

Facebook Comment
Project by : XtremeStudioz