Close
Menu

ਪਾਕਿਸਤਾਨ ‘ਚ ਰਿਲੀਜ਼ ਨਹੀਂ ਹੋਵੇਗੀ ‘ਬੇਗਮ ਜਾਨ’

-- 29 March,2017
ਮੁੰਬਈ—ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਦੀ ਫਿਲਮ ‘ਬੇਗਮ ਜਾਨ’ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ, ਪਰ ਇਸ ਫਿਲਮ ਲਈ ਇਕ ਬੁਰੀ ਖ਼ਬਰ ਹੈ। ਸੂਤਰਾਂ ਮੁਤਾਬਿਕ, ਫਿਲਮ ਨੂੰ ਪਾਕਿਸਤਾਨ ‘ਚ ਰਿਲੀਜ਼ ਕਰਨ ਦੀ ਆਗਿਆ ਨਹੀਂ ਮਿਲੀ ਹੈ।
ਫਿਲਮ ਪ੍ਰੋਡਿਊਸਰ ਮਹੇਸ਼ ਭੱਟ ਨੇ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖ ਕੇ ਫਿਲਮ ਰਿਲੀਜ਼ ਕਰਨ ਲਈ ਆਗਿਆ ਮੰਗੀ ਸੀ, ਪਰ ਅਜੇ ਤੱਕ ਉਸ ਸਰਕਾਰ ਦੀ ਸਾਈਡ ਤੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਹ ਫਿਲਮ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਇਕ ਸੱਚੀ ਕਹਾਣੀ ‘ਤੇ ਅਧਾਰਿਤ ਹੈ।
ਮਹੇਸ਼ ਭੱਟ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਕੋਈ ਪੋਲੀਟਿਕਲ ਜਾਂ ਡਿਸਲੋਮੈਟਿਕ ਚਿੰਤਾ ਨਹੀਂ ਹੈ। ਇਸ ਲਈ ਅਸੀਂ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖ ਕੇ ਗੁਜਾਰਿਸ਼ ਕੀਤੀ ਸੀ ਕਿ ਇਸ ਫਿਲਮ ਨੂੰ ਉੱਥੇ ਰਿਲੀਜ਼ ਕਰਨ ਦੀ ਆਗਿਆ ਮੰਗੀ ਹੈ, ਪਰ ਹੁਣ ਤੱਕ ਪਾਕਿਸਤਾਨ ਸਰਕਾਰ ਵਲੋਂ ਕੋਈ ਜਵਾਬ ਨਹੀਂ ਆਇਆ।
ਇਸ ਨਾਲ ਉਨ੍ਹਾਂ ਨੇ ਇਹ ਸ਼ੱਕ ਜਤਾਇਆ ਹੈ ਕਿ ਹੁਣ ਇਹ ਫਿਲਮ ਪਾਕਿਸਤਾਨ ‘ਚ ਰਿਲੀਜ਼ ਨਹੀਂ ਕੀਤੀ ਜਾਵੇਗੀ। ਇਹ ਫਿਲਮ 1947 ‘ਚ ਹੋਏ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਬੰਗਾਲ ਦੇ ਇਕ ਕੋਠੇ ‘ਚ ਰਹਿਣ ਵਾਲੀ 11 ਮਹਿਲਾਵਾਂ ਦੀ ਕਹਾਣੀ ਹੈ। ਕੋਠੇ ਦਾ ਅੱਧਾ ਭਾਗ ਭਾਰਤ ਹਿੱਸਾ ਅਤੇ ਅੱਧਾ ਭਾਗ ਪਾਕਿਸਤਾਨ ‘ਚ ਆਇਆ ਹੈ। ਵਿਦਿਆ ਬਾਲਨ ਇਸ ਫਿਲਮ ‘ਚ ਕੋਠੇ ਦੀ ਮਾਲਕਿਨ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
 
Facebook Comment
Project by : XtremeStudioz