Close
Menu

ਪਾਕਿਸਤਾਨ ‘ਚ ਸਰਕਾਰੀ ਕਰਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ‘ਚ ਧਮਾਕਾ, 19 ਦੀ ਮੌਤ

-- 28 September,2013

ਪੇਸ਼ਾਵਰ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਸਰਕਾਰੀ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ‘ਚ ਹੋਏ ਧਮਾਕੇ ‘ਚ 19 ਲੋਕਾਂ ਦੀ ਮੌਤ ਹੋ ਗਈ ਅਤੇ 44 ਜ਼ਖਮੀ ਹੋ ਗਏ। ਘਟਨਾ ਖੈਬਰ ਪਖਤੂਨਖਵਾ ਪ੍ਰਾਂਤ ਦੀ ਰਾਜਧਾਨੀ ਪੇਸ਼ਾਵਰ ਦੇ ਚਾਰਸਡੱਡਾ ਰੋਡ ‘ਤੇ ਹੋਈ। ਸਥਾਨਕ ਪੁਲਸ ਨੇ ਦੱਸਿਆ ਕਿ ਬੱਸ ‘ਚ ਸਿਵਲ ਦਫਤਰ ਦੇ ਸਰਕਾਰੀ ਕਰਮਚਾਰੀ ਸਵਾਰ ਸਨ। ਕਰਮਚਾਰੀ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ। ਪੇਸ਼ਾਵਰ ਦੇ ਕਮਿਸ਼ਨਰ ਸਾਹਿਬਜ਼ਾਦਾ ਮੁੰਹਮਦ ਅਨੀਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੰਬ ਬੱਸ ‘ਚ ਹੀ ਰੱਖਿਆ ਗਿਆ ਸੀ। ਬੰਬ ਰੋਕੂ ਦਸਤੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਬ ‘ਚ ਲਗਭਗ 7 ਕਿਲੋਮੀਟਰ ਵਿਸਫੋਟਕ ਅਤੇ ਟਾਈਮਰ ਦਾ ਇਸਤੇਮਾਲ ਕੀਤਾ ਗਿਆ। ਜ਼ਖਮੀਆਂ ਨੂੰ ਚਾਰਸਡੱਡਾ ਦੇ ਜ਼ਿਲਾ ਹਸਪਤਾਲ ਅਤੇ ਲੇਡੀ ਰੀਡਿੰਗ ‘ਚ ਭਰਤੀ ਕਰਵਾਇਆ ਗਿਆ ਹੈ। ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Facebook Comment
Project by : XtremeStudioz