Close
Menu

ਪਾਕਿਸਤਾਨ ‘ਚ ਸਲਮਾਨ ਖਾਨ ਦਾ ਡੁਪਲੀਕੇਟ

-- 07 August,2013

salman_duplicat

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਪਾਕਿਸਤਾਨ ਵਿਚ ਇਕ ਡੁਪਲੀਕੇਟ ਹੈ ਜੋ ਕਿ ਬਿਲਕੁਲ ਸਲਮਾਨ ਖਾਨ ਦੇ ਵਾਂਗ ਲਗਦਾ ਹੈ ਅਤੇ ਗੱਲਬਾਤ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦਾ ਇਹ ਡੁਪਲੀਕੇਟ ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਹਸਨੈਨ ਸਲੇਮ ਹੈ।
ਚਰਚਾ ਹੈ ਕਿ ਹਸਨੈਨ ਸਲਮਾਨ ਖਾਨ ਦੇ ਵਾਂਗ ਦਿੱਸਦਾ ਹੈ, ਉਨ੍ਹਾਂ ਵਾਂਗ ਹੀ ਤੁਰਦਾ ਹੈ ਅਤੇ ਗੱਲ ਕਰਦਾ ਹੈ। ਉਸ ਦੇ ਹਰ ਸਟਾਈਲ ‘ਚ ਸਲਮਾਨ ਦੀ ਝਲਕ ਦੇਖਣ ਨੂੰ ਮਿਲਦੀ ਹੈ। ਦੱਸਿਆ ਜਾਂਦਾ ਹੈ ਕਿ ਸਲਮਾਨ ਨੇ ਇਸ ਡੁਪਲੀਕੇਟ ਦੀ ਪਾਕਿਸਤਾਨ ਦੀਆਂ ਕਈ ਲੜਕੀਆਂ ਦੀਵਾਨੀਆਂ ਹਨ ਅਤੇ ਉਸ ਨਾਲ ਫੋਟੋ ਖਿੱਚਵਾਉਣ ਅਤੇ ਆਟੋਗ੍ਰਾਫ ਲੈਣ ਲਈ ਬੇਚੈਨ ਹਨ। ਲੜਕੀਆਂ ਹਸਨੈਨ ਦੇ ਘਰ ‘ਤੇ ਲਗਾਤਾਰ ਫੋਨ ਕਰ ਰਹੀਆਂ ਹਨ। ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਖੁਸ਼ ਹੋਣ ਦੀ ਬਜਾਏ ਪਰੇਸ਼ਾਨ ਹਨ। ਪਾਕਿਸਤਾਨ ਵਿਚ ਇੰਟਰਨੈੱਟ ‘ਤੇ ਹਸਨੈਨ ਦੇ ਨਾਂ ਦੀ ਧੂਮ ਮਚੀ ਹੋਈ ਹੈ।

Facebook Comment
Project by : XtremeStudioz