Close
Menu

ਪਾਕਿਸਤਾਨ ‘ਚ ਸਾਲ 2015 ਦੀ ਪਹਿਲੀ ਪੋਲੀਓ ਮੁਹਿੰਮ ਮੁਲਤ

-- 05 January,2015

ਇਸਲਾਮਾਬਾਦ- ਪਾਕਿਸਤਾਨ ‘ਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਸਾਲ 2015 ਦੀ ਪਹਿਲੀ ਪੋਲੀਓ ਮੁਹਿੰਮ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ।

ਅਖਬਾਰ ‘ਡਾਨ’ ਦੀ ਵੈੱਬਸਾਈਟ ਮੁਤਾਬਕ ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲੇ ਦੇ ਕੁਝ ਇਕਾਲਿਆਂ ਨੂੰ ਪੂਰੇ ਖੈਬਰ ਪਖਤੂਨਖਵਾ (ਕੇ. ਪੀ.) ਸੰਘ ਸਾਸ਼ਿਤ ਜਨਜਾਤੀ ਇਲਾਕਿਆਂ (ਫਾਤਾ) ਅਤੇ ਪੰਜਾਬ, ਸਿੰਧ ਅਤੇ ਬਲੋਚਿਸਤਾਨ ਦੇ ਹਿੱਸਿਆਂ ਵਿਚ ਪੋਲੀਓ ਵਿਰੁੱਧ ਮੁਹਿੰਮ ਸ਼ੁਰੂ ਹੋਣੀ ਸੀ। ਪਾਕਿਸਤਾਨ ‘ਚ ਪੋਲੀਓ ਦੇ ਕੁੱਲ 297 ਮਾਮਲੇ ਸਾਹਮਣੇ ਆ ਚੁੱਕੇ ਸਨ। ਦੇਸ਼ ਸਾਲ 1998 ਦੇ ਪੋਲੀਓ ਮਾਮਲਿਆਂ ਦੀ ਗਿਣਤੀ ਦਾ ਰਿਕਾਰਡ ਤੋੜਨ ਤੋਂ ਸਿਰਫ 3 ਅੰਕ ਦੂਰ ਹੈ। 1998 ਵਿਚ ਦੇਸ਼ ਵਿਚ ਪੋਲੀਓ ਦੇ 300 ਮਾਮਲੇ ਸਾਹਮਣੇ ਆਏ ਸਨ।

Facebook Comment
Project by : XtremeStudioz