Close
Menu

ਪਾਕਿਸਤਾਨ ‘ਚ ਸਿਰਫ 6.8 ਫੀਸਦੀ ਲੋਕ ਕਰਦੇ ਹਨ ਇੰਟਰਨੈਟ ਦਾ ਇਸਤੇਮਾਲ

-- 05 February,2014

ਇਸਲਾਮਾਬਾਦ— ਮਾਉਸ ਦੇ ਇਕ ਕਲਿਕ ਨਾਲ ਪੂਰੀ ਦੁਨੀਆ ਨਾਲ ਜੋੜ ਦੇਣ ਵਾਲੇ ਇੰਟਰਨੈਟ ਦਾ ਇਸਤੇਮਾਲ ਪਾਕਿਸਤਾਨ ‘ਚ ਬੇਹੱਦ ਘੱਟ ਹੈ। ਇੱਥੇ ਸਿਰਫ 6.8 ਫੀਸਦੀ ਲੋਕਾਂ ਦਾ ਹੀ ਇੰਟਰਨੈਟ ਨਾਲ ਨਾਤਾ ਹੈ। ਦੇਸ਼ ਭਰ ‘ਚ ਹੋਏ ਇਕ ਵਿਆਪਕ ਸਰਵੇਖਣ ‘ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਮੋਬਾਇਲ ਫੋਨ ਦਾ ਇਸਤੇਮਾਲ ਇੱਥੇ ਜ਼ਿਆਦਾ ਹੁੰਦਾ ਹੈ। ਇਸ ਤੋਂ ਬਾਅਦ ਲੋਕ ਟੀ. ਵੀ. ਦੇਖਣਾ ਪਸੰਦ ਕਰਦੇ ਹਨ। ਸ਼ਹਿਰਾਂ ‘ਚ 94.7 ਫੀਸਦੀ ਲੋਕ ਮੋਬਾਇਲ ਫੋਨ ਰੱਖਦੇ ਹਨ। ਦਿਲਚਸਪ ਗੱਲ ਇਹ ਹੈ ਕਿ ਪੇਂਡੂ ਇਲਾਕਿਆਂ ਦੇ ਲੋਕ ਵੀ ਪਿੱਛੇ ਹੀ ਹਨ। ਉੱਥੇ 83 ਫੀਸਦੀ ਲੋਕਾਂ ਕੋਲ ਮੋਬਾਇਲ ਫੋਨ ਹਨ। ਇੱਥੇ ਵੱਡੀ ਗਿਣਤੀ ‘ਚ ਮੋਬਾਇਲ ਰੱਖਣ ਵਾਲੇ ਲੋਕ ਕੰਪਿਊਟਰ ਦਾ ਬਹੁਤ ਇਸਤੇਮਾਲ ਕਰਦੇ ਹਨ। ਮਾਉਸ ਦੇ ਇਕ ਕਲਿਕ ਨਾਲ ਪੂਰੀ ਦੁਨੀਆ ਨਾਲ ਜੋੜਨ ਵਾਲੇ ਇੰਟਰਨੈਟ ਦਾ ਇਸਤੇਮਾਲ ਸ਼ਹਿਰੀ ਇਲਾਕਿਆਂ ਦੇ ਸਿਰਫ 17.4 ਫੀਸਦੀ ਲੋਕ ਕਰਦੇ ਹਨ, ਜਦੋਂਕਿ ਪੇਂਡੂ ਇਲਾਕਿਆਂ ‘ਚ ਇਸ ਦੀ ਫੀਸਦੀ ਸਿਰਫ 1.3 ਹੀ ਹੈ। ਐਕਸਪ੍ਰੈਸ ਟ੍ਰਿਬਿਊਨ ‘ਚ ਪ੍ਰਕਾਸ਼ਿਤ ਸਰਵੇਖਣ ਦੀ ਰਿਪੋਰਟ ਅਨੁਸਾਰ 13.3 ਫੀਸਦੀ  ਲੋਕਾਂ ਕੋਲ ਕੰਪਿਊਟਰ, 7.2 ਫੀਸਦੀ ਲੋਕਾਂ ਕੋਲ ਏਅਰ ਕੰਡੀਸ਼ਨਰ ਅਤੇ 9 ਫੀਸਦੀ ਲੋਕਾਂ ਕੋਲ ਫੋਨ ਦੇ ਲੈਂਡ ਲਾਈਨ ਕਨੈਕਸ਼ਨ ਹਨ। ਇੱਥੇ ਅਜੇ ਵੀ ਆਵਾਜਾਈ ਦਾ ਮੁੱਖ ਸਾਧਨ ਮੋਟਰਸਾਈਕਲ ਅਤੇ ਸਕੂਟਰ ਹਨ। ਦੇਸ਼ ‘ਚ 34.5 ਫੀਸਦੀ ਲੋਕਾਂ ਕੋਲ ਮੋਟਰਸਾਈਕਲ ਅਤੇ ਸਕੂਟਰ ਹਨ, ਜਦੋਂਕਿ 27.8 ਫੀਸਦੀ ਲੋਕ ਅਜੇ ਵੀ ਸਾਈਕਲ ਚਲਾਉਂਦੇ ਹਨ। ਸਿਰਫ 6.2 ਫੀਸਦੀ ਲੋਕਾਂ ਕੋਲ ਕਾਰ ਅਤੇ ਟਰੱਕ ਹਨ, ਜਦੋਂਕਿ ਸ਼ਹਿਰੀ ਅਤੇ ਪੇਂਡੂ ਇਲਾਕੇ ਦੇ 9 ਫੀਸਦੀ ਲੋਕ ਬੈਲਗੱਡੀ ਅਤੇ ਖੱਚਰ ਦੀ ਸਵਾਰੀ ਕਰਦੇ ਹਨ।

Facebook Comment
Project by : XtremeStudioz