Close
Menu

ਪਾਕਿਸਤਾਨ ‘ਚ ਹਰ ਵਿਅਕਤੀ ‘ਰਈਸ’ ਦੇਖਣ ਲਈ ਉਤਸੁਕ : ਮਾਹਿਰਾ

-- 04 February,2017
ਮੁੰਬਈ— ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦਾ ਕਹਿਣਾ ਹੈ ਕਿ ਉਸ ਦੀ ਪਹਿਲੀ ਬਾਲੀਵੁੱਡ ਫਿਲਮ ‘ਰਈਸ’ ਨੂੰ ਲੈ ਕੇ ਪਾਕਿਸਤਾਨ ‘ਚ ਕਾਫੀ ਉਤਸ਼ਾਹ ਦਾ ਮਾਹੌਲ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਸੀ ਕਿ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਉਸ ਦੀ ਇਹ ਫਿਲਮ ਉਥੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰੇਗੀ। ਰਾਹੁਲ ਢੋਲਕੀਆ ਵਲੋਂ ਨਿਰਦੇਸ਼ਿਤ ‘ਰਈਸ’ ਪਾਕਿਸਤਾਨ ਨੂੰ ਛੱਡ ਕੇ ਦੁਨੀਆ ਭਰ ‘ਚ 25 ਜਨਵਰੀ ਨੂੰ ਰਿਲੀਜ਼ ਹੋਈ ਸੀ।
ਮਾਹਿਰਾ ਨੇ ਇਕ ਵੀਡੀਓ ਕਾਨਫਰੰਸ ‘ਚ ਕਿਹਾ ਕਿ ਪਾਕਿਸਤਾਨ ‘ਚ ‘ਰਈਸ’ ਰਿਲੀਜ਼ ਹੋਣ ਵਾਲੀ ਹੈ। ਹਰ ਵਿਅਕਤੀ ਇਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਇਹ ਫਿਲਮ ਪਾਕਿਸਤਾਨ ‘ਚ ਧੂਮ ਮਚਾਏਗੀ। ਪਾਕਿਸਤਾਨ ਨੇ ਭਾਰਤੀ ਫਿਲਮਾਂ ਨੂੰ ਇਥੇ ਪ੍ਰਦਰਸ਼ਿਤ ਨਾ ਕਰਨ ਦੀ ਆਪਣੀ ਨੀਤੀ ਨੂੰ ਹਟਾ ਲਿਆ ਹੈ।
Facebook Comment
Project by : XtremeStudioz