Close
Menu

ਪਾਕਿਸਤਾਨ ਦਾ ਦੁਸ਼ਮਣ ਨੰਬਰ ਇਕ ਹੈ ਭਾਰਤ-ਹਾਫਿਜ਼ ਸਈਦ

-- 21 April,2015

ਪਿਸ਼ਾਵਰ, ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੇ ਭਾਰਤ ਖਿਲਾਫ਼ ਫਿਰ ਜ਼ਹਿਰ ਉਗਲਿਆ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਇਸ ਅੱਤਵਾਦੀ ਸੰਗਠਨ ਨੇ ਭਾਰਤ ਨੂੰ ਪਾਕਿਸਤਾਨ ਦਾ ਨੰਬਰ-1 ਦੁਸ਼ਮਣ ਦੱਸਿਆ ਹੈ। ਬੀਤੇ ਦਿਨ ਪਿਸ਼ਾਵਰ ਦੀ ਇਕ ਰੈਲੀ ਦੌਰਾਨ ਭਾਰਤ ਨੂੰ ਆਪਣਾ ਅਗਲਾ ਨਿਸ਼ਾਨਾ ਦੱਸਦਿਆਂ ਉਸ ਨੇ ਭਾਰਤ ਦੇ ਟੁਕੜੇ ਕਰਨ ਦੀ ਧਮਕੀ ਦਿੱਤੀ ਤੇ ਭਾਰਤ ਖਿਲਾਫ਼ ਜਹਾਦ ਸ਼ੁਰੂ ਕਰਨ ਦਾ ਐਲਾਨ ਕੀਤਾ। ਉਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਤਾਲਿਬਾਨ ਨਾਲ ਸਬੰਧਾਂ ਦੀ ਗੱਲ ਵੀ ਕਬੂਲ ਕੀਤੀ। ਬੀਤੇ ਦਿਨਾਂ ‘ਚ ਉਸ ਨੇ ਕਿਹਾ ਕਿ ਉਹ ਪਾਕਿਸਤਾਨੀ ਸਰਕਾਰ ਤੇ ਸੈਨਾ ਦੀ ਸਹਿਮਤੀ ਨਾਲ ਵਾਦੀ ‘ਚ ਜਹਾਦ ਦਾ ਸਮਰਥਨ ਕਰਦਾ ਹੈ। ਇਕ ਟੀ. ਵੀ. ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ ਕਿ ਜਹਾਦ ਕਿਸੇ ਇਸਲਾਮਿਕ ਸਰਕਾਰ ਦਾ ਫਰਜ਼ ਹੈ। ਅਸੀਂ ਪਾਕਿਸਤਾਨੀ ਸਰਕਾਰ ਨਾਲ ਮਿਲ ਕੇ ਕਸ਼ਮੀਰੀਆਂ ਦੀ ਮਦਦ ਕਰਦੇ ਹਾਂ ਤੇ ਅਸੀਂ ਇਸ ਨੂੰ ਜਹਾਦ ਕਹਿੰਦੇ ਹਾਂ।

Facebook Comment
Project by : XtremeStudioz