Close
Menu

ਪਾਕਿਸਤਾਨ ਦਾ ਦੌਰਾ ਕਰਨਗੇ ਬਾਨ ਕੀ ਮੂਨ

-- 11 August,2013

images (2)

ਇਸਲਾਮਾਬਾਦ—11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਬਾਨ ਕੀ ਮੂਨ ਪਾਕਿਸਤਾਨ ਦੀ ਆਪਣੀ ਦੋ ਦਿਨਾਂ ਦੀ ਯਾਤਰਾ ‘ਤੇ ਮੰਗਲਵਾਰ ਨੂੰ ਇਸਲਾਮਾਬਾਦ ਪਹੁੰਚਣਗੇ।  ਪਾਕਿਸਤਾਨੀ ਮੀਡੀਆ ਵਿਚ ਸ਼ਨੀਵਾਰ ਨੂੰ ਆਈਆਂ ਰਿਪੋਰਟਾਂ ਵਿਚ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਨ ਕੀ ਮੂਨ ਪੋਲੀਓ ਦੀ ਰੋਕਥਾਮ, ਸਿੱਖਿਆ ਦਾ ਪ੍ਰਸਾਰ, ਖਾਸ ਕਰਕੇ ਮਹਿਲਾਵਾਂ ਦੀ ਸਿੱਖਿਆ ‘ਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਚਰਚਾ ਕਰਨਗੇ। ਵਿਸ਼ਵ ਸਿਹਤ ਸੰਗਠਨ ਅਨੁਸਾਰ ਪਾਕਿਸਤਾਨ, ਨਾਈਜੀਰੀਆ ਅਤੇ ਅਫਗਾਨਿਸਤਾਨ ਵਿਚ ਅਜੇ ਵੀ ਪੋਲੀਓ ਇਨਫੈਕਸ਼ਨ ਮੌਜੂਦ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਪ੍ਰਧਾਨ ਪਾਕਿਸਤਾਨੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਨੈਸ਼ਨਲ ਅਸੈਂਬਲੀ ਦੇ ਚੇਅਰਮੈਨ ਦੇ ਨਾਲ ਮਿਲ ਕੇ ਬੈਠਕ ਕਰਨ ਦੀ ਵੀ ਉਮੀਦ ਹੈ। ਬਾਨ ਕੀ ਮੂਨ ਪਾਕਿਸਤਾਨ ਦੇ ਸੁਤੰਤਰਤਾ ਦਿਵਸ 14 ਅਗਸਤ ਸਮਾਰੋਹ ਵਿਚ ਵੀ ਹਿੱਸਾ ਲੈਣਗੇ।

Facebook Comment
Project by : XtremeStudioz