Close
Menu

ਪਾਕਿਸਤਾਨ ਦੀ ਜ਼ਿੱਦ – ਐਨਐਸਏ ਗੱਲ ਬਾਤ ‘ਚ ਉਠਾਵਾਂਗੇ ਕਸ਼ਮੀਰ ਦਾ ਮੁੱਦਾ

-- 21 August,2015

ਨਵੀਂ ਦਿੱਲੀ, 21 ਅਗਸਤ – ਪਾਕਿਸਤਾਨ, ਭਾਰਤ ਦੇ ਨਾਲ ਦਿੱਲੀ ‘ਚ 23 – 24 ਅਗਸਤ ਨੂੰ ਹੋਣ ਵਾਲੀ ਰਾਸ਼ਟਰੀ ਸੁਰੱਖਿਆ ਸਲਾਹਕਾਰ ( ਐਨਐਸਏ ) ਪੱਧਰ ਦੀ ਗੱਲਬਾਤ ਨੂੰ ਲੈ ਕੇ ਕਿੰਨਾ ਗੰਭੀਰ ਹੈ, ਇਸਦਾ ਅੰਦਾਜ਼ਾ ਸਿਰਫ਼ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਸਨੇ ਅਜੇ ਤੱਕ ਆਪਣੇ ਐਨਐਸਏ ਸਰਤਾਜ ਅਜ਼ੀਜ਼ ਦੇ ਅਧਿਕਾਰਕ ਪ੍ਰੋਗਰਾਮ ਦੀ ਜਾਣਕਾਰੀ ਤੱਕ ਭਾਰਤ ਨੂੰ ਨਹੀਂ ਦਿੱਤੀ ਹੈ। ਜਦੋਂ ਕਿ ਪ੍ਰੋਟੋਕਾਲ ਦੇ ਤਹਿਤ ਪ੍ਰੋਗਰਾਮ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ। ਬੈਠਕ ‘ਚ ਹੁਣ ਸਿਰਫ਼ ਸ਼ਨੀਵਾਰ ਦਾ ਦਿਨ ਬਾਕੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਗੱਲ ਬਾਤ ਦੇ ਏਜੰਡੇ ਨੂੰ ਅੰਤਿਮ ਰੂਪ ਦੇਣ ਲਈ ਦੋਵੇਂ ਦੇਸ਼ ਸੰਪਰਕ ‘ਚ ਹਨ। ਉਨ੍ਹਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਪਾਕਿਸਤਾਨ ਐਨਐਸਏ ਗੱਲ ਬਾਤ ‘ਚ ਕਸ਼ਮੀਰ ਦਾ ਮੁੱਦਾ ਉਠਾਏਗਾ। ਦੂਜੇ ਪਾਸੇ ਭਾਰਤ ਸਪਸ਼ਟ ਕਰ ਚੁੱਕਾ ਹੈ ਕਿ ਇਸ ਗੱਲ ਬਾਤ ‘ਚ ਸਿਰਫ਼ ਅੱਤਵਾਦ ਮੁੱਦੇ ‘ਤੇ ਗੱਲ ਹੋਵੇਗੀ ਤੇ ਸ਼ਾਇਦ ਪਾਕਿਸਤਾਨ ਇਸ ਵਜ੍ਹਾ ਤੋਂ ਅਸਹਿਜ ਮਹਿਸੂਸ ਕਰ ਰਿਹਾ ਹੈ।

Facebook Comment
Project by : XtremeStudioz