Close
Menu

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕਾਰ ‘ਤੇ ਹੋਇਆ ਹਮਲਾ

-- 03 August,2015

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਕਾਫਿਲੇ ‘ਚ ਸੋਮਵਾਰ ਇਕ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਹੈ। ਖਬਰਾਂ ਮੁਤਾਬਕ ਸ਼ਰੀਫ ਆਪਣੇ ਪਰਿਵਾਰ ਦੇ ਨਾਲ ਰਾਜਧਾਨੀ ਇਸਲਾਮਾਬਾਦ ਜਾ ਰਹੇ ਸਨ ਤਾਂ ਇਕ ਕਾਰ ਨੇ ਉਨ੍ਹਾਂ ਦੇ ਕਾਫਿਲੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸੂਤਰਾਂ ਨੇ ਦੱਸਿਆ ਕਿ ਹਮਲਾਵਰ ਕਾਰ ਨੂੰ ਉਸੇ ਸਮੇਂ ਕਾਫਿਲੇ ‘ਚੋਂ ਬਾਹਰ ਕੱਢਿਆ ਗਿਆ ਅਤੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਜਾਂਚ ਪੜਤਾਲ ਤੋਂ ਬਾਅਦ ਕਾਰ ‘ਚ ਲੱਗੀ ਨੰਬਰ ਪਲੇਟ ਨਕਲੀ ਪਾਈ ਗਈ,ਸੁਰੱਖਿਆ ਏਜੰਸੀ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ। ਵਰਣਨਯੋਗ ਹੈ ਕਿ ਇਸ ਹਫਤੇ ਲਸ਼ਕਰ-ਏ-ਝਾਂਗਵੀ ਦੇ ਨੇਤਾ ਮਲਿਕ ਇਸ਼ਾਕ ਦੀ ਪੁਲਸ ਮੁਕਾਬਲੇ ‘ਚ ਮੌਤ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪ੍ਰਤੀਬੰਧਿਤ ਗਰੁੱਪ ਅਤੇ ਹੋਰ ਅੱਤਵਾਦੀਗਰੁੱਪਾਂ ਵਲੋਂ ਬਦਲੇ ਦੀ ਕਾਰਵਾਈ ਦਾ ਸ਼ੱਕ ਜਤਾਇਆ ਸੀ।

Facebook Comment
Project by : XtremeStudioz