Close
Menu

ਪਾਕਿਸਤਾਨ ਦੇ ਫੌਜ ਮੁਖੀ ਨੇ ਚੀਨ ਨੂੰ ਆਪਣਾ ਸਭ ਤੋਂ ਕਰੀਬੀ ਦੋਸਤ ਦੱਸਿਆ

-- 02 August,2015

ਇਸਲਾਮਾਬਾਦ— ਪਾਕਿਸਤਾਨ ਨੇ ਚੀਨ ਨੂੰ ਆਪਣਾ ਕਰੀਬੀ ਦੋਸਤ ਦੱਸਿਆ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਦੋਵੇਂ ਮਿਲ ਕੇ ਤੁਰਕਿਸਤਾਨ ਮੂਵਮੈਂਟ ਕਾਰਨ ਪੈਦਾ ਹੋਈ ਚੁਣੌਤੀ ਦਾ ਸਾਹਮਣਾ ਕਰਨਗੇ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਰਾਹਿਲ ਸ਼ਰੀਫ ਨੇ ਚੀਨ ਦੀ ਫੌਜ ਦੇ ਸਥਾਪਨਾ ਦਿਵਸ ਸਮਾਰੋਹ ਦੇ ਮੌਕੇ ‘ਤੇ ਦਿੱਤੇ ਗਏ ਆਪਣੇ ਵਧਾਈ ਸੰਦੇਸ਼ ‘ਚ ਕਿਹਾ ਕਿ ਪਾਕਿਸਤਾਨ ਅਤੇ ਚੀਨ ਵਿਚਾਲੇ ਸਹਿਯੋਗ ਨਾਲ ਨਾ ਸਿਰਫ ਖੇਤਰ ‘ਚ ਸਥਿਰਤਾ ਕਾਇਮ ਹੋਵੇਗੀ ਸਗੋਂ ਉਸ ਨਾਲ ਅਫਗਾਨਿਸਤਾਨ ਦੀ ਵੀ ਸਥਿਤੀ ਨੂੰ ਆਮ ਬਣਾਉਣ ‘ਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਚੀਨ ਦਾ ਦੁਸ਼ਮਣ ਸਾਡਾ ਦੁਸ਼ਮਣ ਹੈ ਅਤੇ ਸਾਡਾ ਦੁਸ਼ਮਣ ਚੀਨ ਦਾ। ਅਸੀਂ ਦੋਵੇਂ ਨਾ ਸਿਰਫ ਪੂਰਬੀ ਤੁਰਕਿਸਤਾਨ ਦੇ ਅਰਾਜਕ ਤੱਤਾਂ ਨੂੰ ਖਤਮ ਕਰਨਗੇ, ਸਗੋ ਅਫਗਾਨਿਸਤਾਨ ‘ਚ ਵੀ ਸਥਿਤੀ ਨੂੰ ਬਿਹਤਰ ਬਣਾਉਣਗੇ। ਤਾਂ ਜੋ ਉਥੇ ਅਜਿਹੇ ਤੱਤਾਂ ਲਈ ਕੋਈ ਥਾਂ ਨਾ ਰਹਿ ਜਾਵੇ। ਪਾਕਿਸਤਾਨੀ ਫੌਜ ਦੇ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਦੀ ਦੋਸਤੀ ਹਿਮਾਲਿਆ ਤੋਂ ਵੀ ਉੱਚੀ ਅਤੇ ਸਮੁੰਦਰ ਤੋਂ ਵੀ ਜ਼ਿਆਦਾ ਢੁੰਘੀ ਹੈ ਅਤੇ ਅੱਗੇ ਆਉਣ ਵਾਲੇ ਦਿਨਾਂ ‘ਚ ਇਹ ਦੋਸਤੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਾਕਿ-ਚੀਨ ਆਰਥਿਕ ਗਲਿਆਰੇ ਦੇ ਨਿਰਮਾਣ ਨੂੰ ਹਰ ਹਾਲਤ ‘ਚ ਪੂਰਾ ਕੀਤਾ ਜਾਵੇਗਾ ਅਤੇ ਉਸ ਦੇ ਨਿਰਮਾਣ ਦੇ ਰਸਤੇ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇਗਾ।

Facebook Comment
Project by : XtremeStudioz