Close
Menu

ਪਾਕਿਸਤਾਨ ਨੂੰ ਫੌਜੀ, ਸੁਰੱਖਿਆ ਸਹਿਯੋਗ ਦਿੰਦਾ ਰਹੇਗਾ ਅਮਰੀਕਾ

-- 25 October,2013

President Obama Meets With Pakistani PM Nawaz Sharif At The White Houseਵਾਸ਼ਿੰਗਟਨ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਫੌਜੀ ਅਤੇ ਸੁਰੱਖਿਆ ਸਹਿਯੋਗ ਦੇਣਾ ਜਾਰੀ ਰੱਖੇਗਾ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਰਮਿਆਨ ਹੋਈ ਮੁਲਾਕਾਤ ਤੋਂ ਬਾਅਦ ਵ੍ਹਾਈਟ ਹਾਊਸ ਵਲੋਂ ਇਹ ਬਿਆਨ ਆਇਆ ਹੈ। ਓਬਾਮਾ ਅਤੇ ਸ਼ਰੀਫ ਨੇ ਰੱਖਿਆ ਸੰਬੰਧਾਂ ‘ਚ ਆਈ ਹਾਂ-ਪੱਖੀ ਤੇਜ਼ੀ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਅਤੇ ਇਸ ‘ਤੇ ਜ਼ੋਰ ਦਿੱਤਾ ਕਿ ਆਪਸੀ ਸਾਂਝੇਦਾਰੀ ਦਾ ਅੱਗੇ ਵਧਣਾ ਜਾਰੀ ਰਹਿਣਾ ਚਾਹੀਦਾ ਹੈ। ਸਾਂਝੇ ਬਿਆਨ ਅਨੁਸਾਰ ਦੋਹਾਂ ਨੇਤਾਵਾਂ ਨੇ ਇਸ ਗੱਲ ‘ਤੇ ਰੋਸ ਜ਼ਾਹਰ ਕੀਤਾ ਕਿ ਗਰਾਊਂਡ ਲਾਈਨਜ਼ ਆਫ ਕਮਿਊਨੀਕੇਸ਼ਨ ( ਜੀ.ਐੱਲ.ਓ.ਸੀ.) ਦੇ ਮਾਧਿਅਮ ਨਾਲ ਅਮਰੀਕਾ ਅਤੇ ਗਠਜੋੜ ਫੌਜ ਨੇ ਸੁਰੱਖਿਆ ਬਲਾਂ ਲਈ ਸਮਾਨਾਂ ਦੀ ਸਪਲਾਈ ਪਾਕਿਸਤਾਨ ਦੇ ਰਾਹੀਂ ਹੋ ਰਹੀ ਹੈ। ਵ੍ਹਾਈਟ ਹਾਊਸ ਅਨੁਸਾਰ ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਨਜ਼ਦੀਕੀ ਸਾਂਝੇਦਾਰੀ ਹੈ ਅਤੇ ਅਲਕਾਇਦਾ ਅਤੇ ਦੂਜੇ ਕੱਟੜਪੰਥੀ ਸੰਗਠਨਾਂ ਨੂੰ ਹਰਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਓਬਾਮਾ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਵਿਰੋਧੀ ਲੜਾਈ ‘ਚ ਇਕ ਮਹੱਤਵਪੂਰਨ ਸਾਂਝੇਦਾਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਸਲਾਮਾਬਾਦ ਵਲੋਂ ਅੱਤਵਾਦ ਖਿਲਾਫ ਚਲਾਈਆਂ ਜਾ ਰਹੀਆਂ ਮੁਹਿੰਮਾਂ ਨਾਲ ਅੱਤਵਾਦੀ ਨੈੱਟਵਰਕ ਕਮਜ਼ੋਰ ਹੋਏ ਹਨ।

Facebook Comment
Project by : XtremeStudioz