Close
Menu

ਪਾਕਿਸਤਾਨ ਨੇ ਕਿਹਾ- ਈਰਾਨ ਨਾਲ ਗੈਸ ਪਾਈਪ ਲਾਈਨ ਨੂੰ ਲੈ ਕੇ ਵਚਨਬੱਧ

-- 01 November,2013

ਇਸਲਾਮਾਬਾਦ- ਪਾਕਿਸਤਾਨ ਨੇ ਕਿਹਾ ਕਿ ਉਹ ਈਰਾਨ ਦੇ ਨਾਲ 7.5 ਅਰਬ ਡਾਲਰ ਦੀ ਵੱਡੀਆਂ ਆਸਾਂ ਵਾਲੀ ਗੈਸ ਪਾਈਪਲਾਈਨ ਨੂੰ ਲੈ ਕੇ ਵਚਨਬੱਧ ਹੈ ਭਾਵੇਂ ਇਹ ਪਰਿਯੋਜਨਾ ਇਸ ਸਮੇਂ ਵਿੱਤੀ ਕਮੀ ਨੂੰ ਲੈ ਕੇ ਖਰਾਬ ਦੌਰ ‘ਚੋਂ ਲੰਘ ਰਹੀ ਹੈ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਏਜਾਜ਼ ਚੌਧਰੀ ਨੇ ਹਫਤਾਵਾਰੀ ਸੰਮੇਲਨ ‘ਚ ਪਾਈਪ ਲਾਈਨ ਪਰਿਯੋਜਨਾ ਦੇ ਬਾਰੇ ਈਰਾਨ ਦੇ ਪੈਟਰੋਲੀਅਮ ਮੰਤਰੀ ਦੇ ਬੁੱਧਵਾਰ ਦੇ ਬਿਆਨ ‘ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਉਰਜਾ ਦੀ ਵੱਡੀ ਲੋੜ ਨੂੰ ਦੇਖਦੇ ਹੋਏ ਸਰਕਾਰ ਸਾਰੇ ਬਦਲਾਂ ਨੂੰ ਲੈ ਕੇ ਵਚਨਬੱਧ ਹੈ ਜਿਸ ‘ਚ ਈਰਾਨ-ਪਾਕਿਸਤਾਨ ਪਾਈਪਲਾਈਨ ਪਰਿਯੋਜਨਾ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਈਰਾਨ ਦੇ ਤੇਲ ਮੰਤਰੀ ਬਿਜਾਨ ਜੰਗਨੇਹ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਕਿਹਾ ਸੀ ਕਿ ਪਾਕਿਸਤਾਨ ਨੂੰ ਈਰਾਨ ਨਾਲ ਗੈਸ ਨਿਰਯਾਤ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਗੈਸ ਪਾਈਪਲਾਈਨ ਪਰਿਯੋਜਨਾ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ ਪੈਸਾ ਨਹੀਂ ਮਿਲ ਰਿਹਾ ਹੈ। ਪ੍ਰਸਤਾਵਿਤ ਪਰਿਯੋਜਨਾ ਨੂੰ ਲੈ ਕੇ ਅਮਰੀਕਾ ਦੇ ਸਖਤ ਵਿਰੋਧ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਹਾਲ ਹੀ ‘ਚ ਈਰਾਨ ਨੂੰ ਕਿਹਾ ਸੀ ਕਿ ਉਹ ਪਾਈਪ ਲਾਈਨ ਦੇ ਪਾਕਿਸਤਾਨੀ ਹਿੱਸੇ ਦੇ ਲਈ ਦੋ ਅਰਬ ਡਾਲਰ ਦਾ ਭੁਗਤਾਨ ਕਰੇ। ਸ਼ੁਰੂ ‘ਚ ਭਾਰਤ ਨੇ ਵੀ ਇਸ ਪਾਈਪ ਲਾਈਨ ਪਰਿਯੋਜਨਾ ‘ਚ ਦਿਲਚਸਪੀ ਦਿਖਾਈ ਸੀ ਪਰ ਹੁਣ ਉਹ ਬਦਲ ਦੇ ਰੂਪ ‘ਚ ਤੁਰਕਮੇਨਿਸਤਾਨ-ਅਫਗਾਨਿਸਤਾਨ-ਪਾਕਿਸਤਾਨ-ਭਾਰਤ ਪਰਿਯੋਜਨਾ ‘ਤੇ ਵਿਚਾਰ ਕਰ ਰਿਹਾ ਹੈ। ਪਾਕਿਸਤਾਨ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਉਹ ਇਸ ਪਰਿਯੋਜਨਾ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਪਰ ਲਾਗਤ ਅਤੇ ਕੁਲ ਵਿੱਤੀ ਉਲਝਾਅ ਅੜਿੱਕਾ ਬਣ ਰਹੇ ਹਨ।

Facebook Comment
Project by : XtremeStudioz