Close
Menu

ਪਾਕਿਸਤਾਨ ਨੇ ਕੈਦੀਆਂ ਸਬੰਧੀ ਭਾਰਤ ਦਾ ਸੁਝਾਅ ਮੰਨਿਆ

-- 08 March,2018

ਇਸਲਾਮਾਬਾਦ, ਪਾਕਿਸਤਾਨ ਨਾਲ ਚੱਲ ਰਹੇ ਕੁੱੜਤਣ ਭਰੇ ਮਾਹੌਲ ਵਿੱਚ ਅੱਜ ਉਸ ਵੇਲੇ ਇਕ ਇਕ ਨਵਾਂ ਮੋੜ ਆ ਗਿਆ ਜਦੋਂ ਪਾਕਿਸਤਾਨ ਨੇ ਕੈਦੀਆਂ ਦੀ ਤਬਾਦਲਾ ਨੀਤੀ ਸਬੰਧੀ ਭਾਰਤ ਦੇ ਸੁਝਾਅ ਨੂੰ ਮੰਨ ਲਿਆ। ਇਹ ਸੁਝਾਅ ਭਾਰਤ ਨੇ ਮਾਨਵਤਾ ਦੇ ਆਧਾਰ ’ਤੇ ਕੈਦੀਆਂ ਦੇ ਮੈਡੀਕਲ ਵੀਜ਼ਾ ਅਤੇ ਜੁਡੀਸ਼ਲ ਕਮਿਸ਼ਨ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਦਿੱਤਾ ਸੀ। ਇਨ੍ਹਾਂ ਮੁੱਦਿਆਂ ’ਤੇ ਦੋਵੇਂ ਦੇਸ਼ਾਂ ’ਚ ਤਣਾਅ ਵੀ ਚੱਲ ਰਿਹਾ ਹੈ।
ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਫ਼ਸਰ ਮੁਹੰਮਦ ਫਾਜ਼ਿਲ ਨੇ ਕਿਹਾ ਕਿ ਵਿਦੇਸ਼ ਮੰਤਰੀ ਖ਼ਵਾਜਾ ਆਸਿਫ਼ ਨੇ ਭਾਰਤ ਦੇ ਕੈਦੀਆਂ ਸਬੰਧੀ ਦਿੱਤੇ ਸੁਝਾਅ ’ਤੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਹੈ। ਇਸ ਸੁਝਾਅ ਅਨੁਸਾਰ ਦੋਵੇਂ ਦੇਸ਼ਾਂ ਦੇ ਆਮ ਨਾਗਰਿਕ ਜੋ ਇਕ ਦੂਜੇ ਦੇਸ਼ ਵਿੱਚ ਕੈਦੀ ਹਨ, ਨਾਲ ਦਿਆਨਤਦਾਰੀ ਦਿਖਾਈ ਜਾਵੇ ਤੇ ਉਨ੍ਹਾਂ ਦੀ ਆਪੋ ਆਪਣੇ ਦੇਸ਼ ਵਿੱਚ ਤਬਦੀਲੀ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪਹਿਲੀ ਸ਼ੇ੍ਣੀ ਵਿੱਚ 70 ਸਾਲ ਤੋਂ ਵਧ ਉਮਰ ਦੇ ਆਮ ਨਾਗਰਿਕ, ਔਰਤਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਸੂਤਰਾਂ ਅਨੁਸਾਰ ਮੰਤਰਾਲੇ ਨੇ ਇਸ ਤੋਂ ਇਲਾਵਾ ਮਾਨਵਤਾ ਦੇ ਆਧਾਰ ’ਤੇ ਦੋ ਹੋਰ ਪ੍ਰਸਤਾਵਾਂ ਨੂੰ ਹਰੀ ਝੰਡੀ ਦਿੱਤੀ ਹੈ ਜਿਸ ਵਿੱਚ 60 ਸਾਲ ਤੋਂ ਵਧ ਦੇ ਆਮ ਨਾਗਰਿਕਾਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਤਬਦੀਲੀ ਵੀ ਆਪੋ ਆਪਣੇ ਦੇਸ਼ਾਂ ਵਿੱਚ ਸੰਭਵ ਹੋ ਸਕੇਗੀ।        

Facebook Comment
Project by : XtremeStudioz