Close
Menu

ਪਾਕਿਸਤਾਨ ਨੇ ਜਮਾਤ-ਉਦ-ਦਾਅਵਾ ‘ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਨੂੰ ਕੀਤਾ ਖਾਰਜ

-- 09 July,2015

ਇਸਲਾਮਾਬਾਦ,9 ਜੁਲਾਈ- ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ ਸਾਈਦ ਦੀ ਅਗਵਾਈ ਵਾਲੇ ਜਮਾਤ-ਉਦ-ਦਾਅਵਾ ‘ਤੇ ਪਾਬੰਦੀ ਲਗਾਉਣ ਦੀ ਸੰਭਾਵਨਾਵਾਂ ਨੂੰ ਖਾਰਜ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਦਾ ਸਬੰਧ ਅੱਤਵਾਦ ਤੇ ਪਾਬੰਦੀਸ਼ੂਦਾ ਲਸ਼ਕਰ-ਏ-ਤਾਇਬਾ ਨਾਲ ਹੈ। ਪ੍ਰਾਂਤਾ ਤੇ ਸਰਹੱਦੀ ਖੇਤਰ ਮਾਮਲਿਆਂ ਦੇ ਮੰਤਰੀ ਸੇਵਾ ਮੁਕਤ ਜਨਰਲ ਅਬਦੁਲ ਕਾਦਿਰ ਬਲੋਚ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਜੇ.ਯੂ.ਡੀ. ਨੂੰ ਲਸ਼ਕਰ ਦੇ ਨਵੇਂ ਨਾਮ ਦੇ ਤੌਰ ‘ਤੇ ਇਕ ਪ੍ਰਸਤਾਵ ਲਿਆਂਦਾ ਗਿਆ ਸੀ, ਪਰ ਇਸ ਦੇ ਸਮਰਥਨ ‘ਚ ਪਾਕਿਸਤਾਨ ਦੇ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ ਗਿਆ। ਬਲੋਚ ਨੇ ਦਾਅਵਾ ਕੀਤਾ ਕਿ ਜੇ.ਯੂ.ਡੀ. ਸਮਾਜਿਕ ਕਾਰਜ, ਹਸਪਤਾਲਾਂ, ਕਲੀਨਿਕ, ਸਕੂਲਾਂ, ਐਂਬੂਲੈਂਸ ਸੇਵਾ ਤੇ ਧਾਰਮਿਕ ਸੰਸਥਾਨਾਂ ਦੇ ਸੰਚਾਲਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਗਠਨ ਦੇ ਦਫਤਰਾਂ ਨੂੰ 2008 ਤੋਂ 2010 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਸੀ ਪਰ ਲਾਹੌਰ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਇਸ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ।

Facebook Comment
Project by : XtremeStudioz