Close
Menu

ਪਾਕਿਸਤਾਨ ਨੇ ਜਿੱਤਿਆ ਪਹਿਲਾ ਟੀ-20

-- 23 May,2015

ਲਾਹੌਰ¸ਸਲਾਮੀ ਬੱਲੇਬਾਜ਼ ਮੁਖਤਾਰ ਅਹਿਮਦ ਤੇ ਅਹਿਮਦ ਸ਼ਹਿਜਾਦ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਅੱਜ ਇੱਥੇ ਜ਼ਿੰਬਾਬਵੇ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਦੇ ਨਾਲ ਹੀ ਛੇ ਸਾਲ ਬਾਅਦ ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋ ਗਈ। ਮੁਖਤਾਰ (83) ਤੇ ਸ਼ਹਿਜਾਦ (55) ਵਿਚਾਲੇ ਪਹਿਲੀ ਵਿਕਟ ਦੀ 142 ਦੌੜਾਂ ਦੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 19.3 ਓਵਰਾਂ ਵਿਚ 5 ਵਿਕਟਾਂ ‘ਤੇ 173 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

Facebook Comment
Project by : XtremeStudioz