Close
Menu

ਪਾਕਿਸਤਾਨ ਨੇ ਨਿਊਜ਼ੀਲੈਂਡ ਦੇ ਛੱਕੇ ਛੁਡਾਏ

-- 16 December,2014

ਸ਼ਾਰਜਾਹ, ਓਪਨਰ ਅਹਿਮਦ ਸ਼ਹਿਜ਼ਾਦ 113 ਦੇ ਬਿਹਤਰੀਨ ਸੈਂਕੜੇ ਤੋਂ ਸ਼ਾਹਿਦ ਅਫਰੀਦੀ ਤੇ ਹੈਰਿਸ ਸੋਹੇਲ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਸਿਰ ਉੱਤੇ ਪਾਕਿਸਤਾਨ ਨੇ ਇੱਥੇ ਖੇਡੇ ਗਏ ਤੀਜੇ ਇਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੂੰ 147 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਲੈ ਲਈ ਹੈ।
ਪਾਕਿਸਤਾਨ ਨੇ ਐਤਵਾਰ ਨੂੰ ਦਿਨ-ਰਾਤ ਖੇਡੇ ਗਏ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ ਸੱਤ ਵਿਕਟਾਂ ਪਿੱਛੇ 364 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਪੂਰੀ ਟੀਮ 38.2 ਓਵਰਾਂ ਵਿੱਚ 217 ਦੇ ਸਕੋਰ ਉੱਤੇ ਹੀ  ਢੇਰ ਹੋ ਗਈ ਪਾਕਿਸਤਾਨ ਟੀਮ ਨੇ ਮੈਚ ਵਿੱਚ ਆਲਰਾਊਂਡਰ ਪ੍ਰਦਰਸ਼ਨ ਕੀਤਾ ਅਤੇ ਸ਼ਹਿਜ਼ਾਦ ਨੇ 120 ਗੇਂਦਾਂ ‘ਚ 113 ਦੌੜਾਂ ਬਣਾਈਆਂ ਤੇ ਇਸ ਵਿੱਚ ਉਸ ਨੇ 12 ਚੌਕੇ ਤੇ ਦੋ ਛੱਕੇ ਵੀ ਲਾਏ। ਕਪਤਾਨ ਸ਼ਾਹਿਦ ਅਫਰੀਦੀ ਨੇ ਸਿਰਫ਼ 26 ਗੇਂਦਾਂ ਉੱਤੇ ਛੇ ਚੌਕੇ ਤੇ ਤਿੰਨ ਛੱਕੇ ਮਾਰ ਕੇ ਸ਼ਾਨਦਾਰ 55 ਦੌੜਾਂ ਬਣਾਈਆਂ। ਉਸ ਨੇ 9.2 ਓਵਰਾਂ ਵਿੱਚ 37 ਦੌੜਾਂ ਬਦਲੇ ਤਿੰਨ ਵਿਕਟਾਂ ਵੀ ਆਪਣੇ ਨਾਂ ਕਰ ਲਈਆਂ। ਸ਼ਹਿਜ਼ਾਦ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਟੀਮ ਨੇ ਖ਼ਰਾਬ ਗੇਂਦਬਾਜ਼ੀ ਤੋਂ ਬਾਅਦ ਖ਼ਰਾਬ ਬੱਲੇਬਾਜ਼ੀ ਵੀ ਕੀਤੀ ਤੇ ਉਸ ਦੇ ਚਾਰ ਬੱਲੇਬਾਜ਼ਾਂ ਤੋਂ ਇਲਾਵਾ ਹੋਰ ਕੋਈ ਦੌੜ ਨਹੀਂ ਜੋੜ ਸਕਿਆ।

Facebook Comment
Project by : XtremeStudioz