Close
Menu

ਪਾਕਿਸਤਾਨ ਨੇ ਪੁੰਛ ‘ਚ ਦੋ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

-- 01 June,2015

ਜੰਮੂ, 1 ਜੂਨ  – ਪਾਕਿਸਤਾਨੀ ਸੈਨਿਕਾਂ ਨੇ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਸਰਹੱਦ ਰੇਖਾ ‘ਤੇ ਦੋ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਤੇ ਰਾਕੇਟ ਪ੍ਰੋਜੇਕਟਾਇਲ ਗ੍ਰਨੇਡ ਦਾਗੇ। ਰੱਖਿਆ ਜਨਸੰਪਰਕ ਅਧਿਕਾਰੀ ਲੈਫਟਿਨੈਂਟ ਕਰਨਲ ਮਨੀਸ਼ ਮਹਿਤਾ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਕ੍ਰਿਸ਼ਨਾ ਘਾਟੀ ਸੈਕਟਰ ‘ਚ ਅਗਲੀਆਂ ਚੌਕੀਆਂ ‘ਤੇ ਰਾਤ 12 ਵੱਜ ਕੇ ਪੰਜ ਮਿੰਟ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਰਹੱਦ ਜਵਾਨਾਂ ਨੇ ਜਵਾਬੀ ਕਾਰਵਾਈ ਨਹੀਂ ਕੀਤੀ। ਮਹਿਤਾ ਨੇ ਦੱਸਿਆ ਕਿ ਗੋਲੀਬਾਰੀ ਰਾਤ 12 ਵੱਜ ਕੇ 30 ਮਿੰਟ ਤੱਕ ਜਾਰੀ ਰਹੀ। ਇਸ ‘ਚ ਕਿਸੇ ਦੇ ਮਰਨ ਜਾਂ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਅੱਜ ਸਵੇਰੇ ਛੇ ਵਜੇ ਫਿਰ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਤੇ ਆਰਪੀਜੀ ਦਾਗੇ। ਇਹ ਗੋਲੀਬਾਰੀ ਕੁੱਝ ਸਮੇਂ ਤੱਕ ਜਾਰੀ ਰਹੀ। ਭਾਰਤ ਨੇ ਜਵਾਬੀ ਕਾਰਵਾਈ ਨਹੀਂ ਕੀਤੀ, ਲੇਕਿਨ ਬਹੁਤ ਜ਼ਿਆਦਾ ਸਾਵਧਾਨੀ ਵਰਤੀ ਗਈ।

Facebook Comment
Project by : XtremeStudioz