Close
Menu

ਪਾਕਿਸਤਾਨ ਨੇ ਭਾਰਤ ਨਾਲ ਨਜਿੱਠਣ ਲਈ ਵਧਾਇਆ ਆਪਣਾ ਸੁਰੱਖਿਆ ਬਜਟ

-- 06 June,2015

ਇਸਲਾਮਾਬਾਦ— ਪਾਕਿਸਤਾਨ ਨੇ ਆਪਣੇ ਇਸ ਸਾਲ ਰੱਖਿਆ ਬਜਟ ਵਿਚ 11.6 ਫੀਸਦੀ ਦਾ ਵਾਧਾ ਕੀਤਾ ਹੈ। ਵਿੱਤ ਮੰਤਰੀ ਇਸ਼ਕ ਡਾਰ ਨੇ ਸ਼ੁੱਕਰਵਾਰ ਨੂੰ ਪਾਕਿ ਦੀ ਨੈਸ਼ਨਲ ਅਸੈਂਬਲੀ ਵਿਚ ਬਜਟ ਪੇਸ਼ ਕਰਦੇ ਹੋਅ ਪਾਕਿਸਤਾਨ ਦੇ 2015-16 ਦੇ ਰੱਖਿਆ ਬਜਟ ਨੂੰ 700 ਅਰਬ ਰੁਪਏ ਤੋਂ ਵਧਾ ਕੇ 780 ਅਰਬ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਫੌਜ ਦੀਆਂ ਜ਼ਰੂਰਤਾਂ ਅਤੇ ਸਕਿਓਰਿਟੀ ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਵਰਤਮਾਨ ਵਿੱਤੀ ਸਾਲ ਵਿਚ ਕੁੱਲ ਬਜਟ ਵਿਚ 4.5 ਫੀਸਦੀ ਦੇ ਵਾਧੇ ਦੇ ਮੱਦੇਨਜ਼ਰ ਰੱਖਿਆ ਖੇਤਰ ਵਿਚ ਕੀਤਾ ਗਿਆ ਇਹ ਵਾਧਾ ਬੇਹੱਦ ਅਹਿਮ ਹੈ।
ਪਾਕਿਸਤਾਨੀ ਅਖਬਾਰ ‘ਡਾਨ’ ਦੇ ਮੁਤਾਬਕ ਪਾਕਿਸਤਾਨ ਨੇ ਇਹ ਵਾਧਾ ਭਾਰਤ ਦੇ ਨਾਲ ਵੱਧਦੇ ਤਣਾਅ ਦੇ ਮੱਦੇਨਜ਼ਰ ਕੀਤਾ ਹੈ। ਭਾਰਤ ਦਾ ਰੱਖਿਆ ਬਜਟ ਕਰੀਬ 2500 ਅਰਬ ਰੁਪਏ ਹੈ। ਪਾਕਿਸਤਾਨ ਦਾ ਰੱਖਿਆ ਬਜਟ ਦਾ ਵਾਧਾ ਅਸਲ ਵਿਚ ਭਾਰਤ ਨਾ ਨਜਿੱਠਣ ਦੀ ਤਿਆਰੀ ਹੈ। ਪਾਕਿਸਤਾਨ ਨੇ ਹਾਲ ਹੀ ਵਿਚ ਅਮਰੀਕਾ ਵਿਚ ਬੈਠਕ ਦੌਰਾਨ ਕਿਹਾ ਸੀ ਕਿ ਭਾਰਤ ਵੱਲੋਂ ਕਿਸੇ ਤਰ੍ਹਾਂ ਦੇ ਪ੍ਰਮਾਣੂੰ ਹਮਲੇ ਦੇ ਖਤਰੇ ਨਾਲ ਨਿਪਟਣਾ ਹੀ ਉਨ੍ਹਾਂ ਦੇ ਨਿਊਕਲੀਅਰ ਪ੍ਰੋਗਰਾਮ ਦਾ ਮੁੱਖ ਮਕਸਦ ਹੈ।
ਦੂਜੇ ਪਾਸੇ ਪਾਕਿਸਤਾਨ ਕੋਲ ਭਾਰਤ ਦੇ ਮੁਕਾਬਲੇ 10 ਪ੍ਰਮਾਣੂੰ ਬੰਬ ਜ਼ਿਆਦਾ ਹਨ। ਭਾਰਤ ਕੋਲ 100 ਪ੍ਰਮਾਣੂੰ ਬੰਬਾਂ ਦਾ ਜ਼ਖੀਰਾ ਹੈ ਜਦੋਂ ਕਿ ਪਾਕਿਸਤਾਨ ਦੇ ਕੋਲ  110 ਪ੍ਰਮਾਣੂੰ ਬੰਬ ਹਨ। ਇਹ ਅੰਕੜੇ 2012 ਦੇ ਹਨ ਤੇ ਫਿਲਹਾਲ ਇਸ ਵਿਚ ਕੋਈ ਅਪਡੇਸ਼ਨ ਨਹੀਂ ਹੈ।

Facebook Comment
Project by : XtremeStudioz