Close
Menu

ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 204 ਦੌੜਾਂ ‘ਤੇ ਕੀਤਾ ਢੇਰ

-- 01 January,2014

ਅਬੁ ਧਾਬੀ- ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੁਨੈਦ ਖਾਨ 58 ਦੌੜਾਂ ‘ਤੇ 5 ਵਿਕਟਾਂ ਅਤੇ ਬਿਲਾਵਲ ਭਾਟੀ 65 ਦੌੜਾਂ ‘ਤੇ 3 ਵਿਕਟਾਂ ਦੀ ਖਤਰਨਾਕ ਗੇਂਦਬਾਜ਼ੀ ਨਾਲ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਦੇ ਪਹਿਲੇ ਦਿਨ ਮੰਗਲਵਾਰ ਨੂੰ 204 ਦੌੜਾਂ ‘ਤੇ ਢੇਰ ਕਰ ਦਿੱਤਾ।
ਸ਼੍ਰੀਲੰਕਾ ਲਈ ਕਪਤਾਨ ਐਂਜਲੋ ਮੈਥਿਊਜ਼ ਨੇ 127 ਗੇਂਦਾਂ ‘ਤੇ 15 ਚੌਕਿਆਂ ਦੀ ਮਦਦ ਨਾਲ 91 ਦੌੜਾਂ ਬਣਾਈਆਂ 1 ਓਪਨਰ ਦਿਮੁਥ ਕਰੂਣਾਰਤਰੇ ਨੇ 38 ਅਤੇ ਕੌਸ਼ਲ ਸਿਲਵਾ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਦੇ ਸਭ ਤੋਂ ਦੋ ਤਜ਼ਰਬੇਕਾਰ ਬੱਲੇਬਾਜ਼ ਕੁਮਾਰ ਸੰਗਾਕਾਰਾ 16 ਅਤੇ ਮਾਹੇਲਾ ਜੈਵਰਧਨੇ ਪੰਜ ਦੌੜਾਂ ਬਣਾ ਕੇ ਆਊਟ ਹੋਏ।
ਜੁਨੈਦ ਨੇ 20 ਓਵਰਾਂ ‘ਚਟ 58 ਦੌੜਾਂ ‘ਤੇ 5 ਵਿਕਟਾਂ, ਭਾਟੀ ਨੇ 15 ਓਵਰਾਂ ‘ਚ 65 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਆਫ ਸਪਿਨਰ ਸਈਅਦ ਅਜਮਲ ਨੇ 14 ਓਵਰਾਂ ‘ਚ 32 ਦੌੜਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ।
ਪਾਕਿਸਤਾਨ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ‘ਤੇ ਖੁਰਮ ਮਨਜ਼ੂਰ 21 ਦੀ ਵਿਕਟ ਗੁਆ ਕੇ 46 ਦੌੜਾਂ ਬਣਾ ਲਈਆਂ। ਅਹਿਮਦ ਸ਼ਹਿਜ਼ਾਦ 25 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ।

Facebook Comment
Project by : XtremeStudioz