Close
Menu

ਪਾਕਿਸਤਾਨ ਨੇ ਹੱਥਾਂ ‘ਚ ਗੁਲਾਬ ਫੜ ਕੇ ਭਾਰਤ ਤੋਂ ਮੰਗੀ ਮੁਆਫੀ

-- 15 December,2014

ਭੁਵਨੇਸ਼ਵਰ- ਪਾਕਿਸਤਾਨ ਦੀ ਹਾਕੀ ਟੀਮ ਦੇ ਕੋਚ ਸ਼ਹਿਨਾਜ਼ ਸ਼ੇਖ ਅਤੇ ਕਪਤਾਨ ਮੁਹੰਮਦ ਇਮਰਾਨ ਨੇ ਜਰਮਨੀ ਹੱਥੋਂ ਫਾਈਨਲ 0-2 ਨਾਲ ਹਾਰਨ ਤੋਂ ਬਾਅਦ, ਭਾਰਤ ਵਿਰੁੱਧ ਜਿੱਤ ਮਗਰੋਂ ਆਪਣੇ ਖਿਡਾਰੀਆਂ ਵਲੋਂ ਕੀਤੇ ਗਲਤ ਵਰਤਾਅ ਲਈ, ਹੱਥਾਂ ‘ਚ ਗੁਲਾਬ ਦੇ ਫੁੱਲ ਫੜ੍ਹ ਕੇ ਮੁਆਫੀ ਮੰਗੀ।
ਫਾਈਨਲ ਮੈਚ ਜਰਮਨੀ ਲਈ ਘਰੇਲੂ ਮੈਚ ਮਹਿਸੂਸ ਹੋ ਰਿਹਾ ਸੀ, ਦਰਸ਼ਕ ਵੀ ਇਹ ਹੀ ਚਾਹੁੰਦੇ ਸਨ ਕਿ ਜਰਮਨੀ ਜਿੱਤ ਕੇ ਪਾਕਿਸਤਾਨੀਆਂ ਵਲੋਂ ਭਾਰਤ ਵਿਰੁੱਧ ਜਿੱਤ ਮਗਰੋਂ ਕੀਤੇ ਸ਼ਰਮਨਾਕ ਰਵੱਈਏ ਦਾ ਬਦਲਾ ਲਵੇ।
ਪਾਕਿਸਤਾਨੀ ਕੋਚ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮਾਫੀ ਮੰਗ ਚੁੱਕੇ ਹਾਂ। ਮੈਂ ਤੇ ਪਾਕਿਸਤਾਨ ਹਾਕੀ ਫੈਡਰੇਸ਼ਨ ਲਿਖ਼ਤੀ ਮਾਫੀ ਮੰਗ ਚੁੱਕੇ ਹਾਂ ਅਤੇ ਦੋਸ਼ੀ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਾਨੂੰ ਸਬੰਧ ਸੁਧਾਰਨੇ ਚਾਹੀਦੇ ਨ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਅਜਿਹਾ ਵਰਤਾਅ ਅੱਗੇ ਕਦੇ ਨਹੀਂ ਹੋਵੇਗਾ।

Facebook Comment
Project by : XtremeStudioz