Close
Menu

ਪਾਕਿਸਤਾਨ : ਬੇਨਜ਼ੀਰ ਭੁੱਟੋ ਕਤਲਕਾਂਡ ‘ਚ ਮੁੱਖ ਗਵਾਹ ਬਿਆਨ ਤੋਂ ਮੁਕਰਿਆ

-- 07 July,2015

ਇਸਲਾਮਾਬਾਦ- ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਹੱਤਿਆਕਾਂਡ ਦਾ ਇਕ ਅਹਿਮ ਗਵਾਹ ਐਂਟੀ ਟੈਰੋਰਿਜ਼ਮ ਕੋਰਟ ਦੇ ਸਾਹਮਣੇ ਪੁੱਛਗਿੱਛ ਦੌਰਾਨ ਆਪਣੇ ਬਿਆਨ ਤੋਂ ਪਲਟ ਗਿਆ। ਪਾਕਿਸਤਾਨੀ ਵੈੱਬਸਾਈਟ ਡਾਨ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਰਿਟਾਇਰਡ ਐਸ. ਐਸ. ਪੀ. ਇਮਤਿਆਜ਼ ਜੱਜ ਰਾਏ ਮੁਹੰਮਦ ਅਯੂਬ ਮਾਰਥ ਦੇ ਸਾਹਮਣੇ ਪਹਿਲਾਂ ਤੋਂ ਦਰਜ ਆਪਣੇ ਬਿਆਨ ‘ਚ ਮੁਕਰ ਗਏ। ਇਮਤਿਆਜ਼ ਕਦੇ ਬੇਨਜ਼ੀਰ ਦੇ ਮੁੱਖ ਸੁਰੱਖਿਆ ਅਧਿਕਾਰੀਆਂ ‘ਚੋਂ ਇਕ ਸਨ।
ਇਮਤਿਆਜ਼ ਨੇ ਏ. ਟੀ. ਸੀ. ਨੂੰ ਦੱਸਿਆ ਕਿ ਲਿਆਕਤ ਬਾਗ ਦੇ ਬਾਹਰ ਬੇਨਜ਼ੀਰ ਨੂੰ ਪੂਰੀ ਸੁਰੱਖਿਆ ਦਿੱਤੀ ਗਈ ਸੀ ਜਿੱਥੇ 27 ਦਸੰਬਰ 2007 ‘ਚ ਬੰਬ ਧਮਾਕੇ ‘ਚ ਉਨ੍ਹਾਂ ਨੂੰ ਕਤਲ ਕੀਤਾ ਗਿਆ ਸੀ। ਇਮਤਿਆਜ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਸਾਰੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਸਨ।
ਇਸ ਤੋਂ ਪਹਿਲਾਂ ਰਿਟਾਇਰਡ ਐਸ. ਐਸ. ਪੀ. ਨੇ ਕਿਹਾ ਸੀ ਕਿ ਲਿਆਕਤ ਬਾਗ ਨੇ ਭਰਪੂਰ ਸੁਰੱਖਿਆ ਇੰਤਜ਼ਾਮ ਨਾ ਹੋਣ ਕਾਰਨ ਬੇਨਜ਼ੀਰ ਦਾ ਕਤਲ ਹੋਇਆ ਸੀ, ਉਦੋਂ ਇਮਤਿਆਜ਼ ਨੇ ਕਿਹਾ ਸੀ ਕਿ ਜੇਕਰ ਬੇਨਜ਼ੀਰ ਨੇ ਕਾਰ ਦੇ ਵਾਹਨ ਦੇ ਖੁੱਲ੍ਹੇ ਹਿੱਸੇ ਨਾਲ ਭੀੜ ਦਾ ਧੰਨਵਾਦ ਨਹੀਂ ਕੀਤਾ ਹੁੰਦਾ, ਤਾਂ ਉਨ੍ਹਾਂ ਦਾ ਕਤਲ ਨਾ ਹੋਇਆ ਹੁੰਦਾ।

Facebook Comment
Project by : XtremeStudioz