Close
Menu

ਪਾਕਿਸਤਾਨ ਰੇਲ ਹਾਦਸਾ: 19 ਲਾਸ਼ਾਂ ਬਰਾਮਦ

-- 04 July,2015

ਇਸਲਾਮਾਬਾਦ— ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲੇ ‘ਚ ਰੇਲ ਹਾਦਸੇ ‘ਚ ਮਾਰੇ ਗਏ ਸਾਰੇ 19 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਹਾਦਸਾ ਇਕ ਪੁਲ ਨੂੰ ਪਾਰ ਕਰਨ ਦੌਰਾਨ ਫੌਜ ਦੀ ਰੇਲਗੱਡੀ ਦੇ ਚਾਰ ਡੱਬਿਆਂ ਦੇ ਨਹਿਰ ‘ਚ ਡਿੱਗ ਜਾਣ ਕਾਨਰ ਹੋਇਆ।
ਦੁਰਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਲਈ 7 ਮੈਂਬਰੀ ਸਾਂਝੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਸਮਾਚਾਰ ਪੱਤਰ ‘ਡਾਨ’ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਰੇਲਵੇ ਦੀਆਂ ਟੀਮਾਂ ਨੇ ਤਿੰਨ ਡੱਬਿਆਂ ਨੂੰ ਪਾਣੀ ‘ਚੋਂ ਕੱਢ ਲਿਆ ਹੈ। ਰੇਲਗੱਡੀ ਦਾ ਇੰਜਣ ਹਾਲਾਂਕਿ ਨਹਿਰ ‘ਚੋਂ ਨਿਕਲ ਨਹੀਂ ਸਕਿਆ ਹੈ।
ਮ੍ਰਿਤਕਾਂ ‘ਚ ਚਾਰ ਫੌਜੀ ਅਧਿਕਾਰੀ ਵੀ ਸ਼ਾਮਿਲ ਹਨ। ਉਨ੍ਹਾਂ ਦੀ ਲਾਸ਼ ਸ਼ੁੱਕਰਵਾਰ ਨੂੰ ਪੰਜਾਬ ਦੇ ਗੁਜਰਾਂਵਾਲਾ ਕੈਂਟ ‘ਚ ਪ੍ਰਾਥਨਾ ਸਭਾ ਤੋਂ ਬਾਅਦ ਉਨ੍ਹਾਂ ਦੇ ਸ਼ਹਿਰ ਭੇਜ ਦਿੱਤਾ ਗਿਆ। ਫੌਜ ਮੁਖੀ ਜਨਰਲ ਰਾਹਿਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਪ੍ਰਾਥਨਾ ਸਭਾ ‘ਚ ਹਿੱਸਾ ਲਿਆ। ਰੇਲਗੱਡੀ ਦੇ ਬਾਕੀ 17 ਡੱਬਿਆਂ ਨੂੰ ਨਜ਼ਦੀਕੀ ਸਟੇਸ਼ਨ ਪਹੁੰਚਾਇਆ ਗਿਆ ਅਤੇ ਪਟਰੀ ਨੂੰ ਸਾਫ ਕਰਾਇਆ ਗਿਆ ਹੈ।

Facebook Comment
Project by : XtremeStudioz