Close
Menu

ਪਾਕਿਸਤਾਨ ਵਲੋਂ ਯੂ.ਐਨ. ‘ਚ ਕਸ਼ਮੀਰ ਮੁੱਦਾ ਚੁੱਕਣ ‘ਤੇ ਭਾਰਤ ਨੇ ਪ੍ਰਗਟ ਕੀਤਾ ਸਖਤ ਇਤਰਾਜ

-- 04 September,2015

ਸੰਯੁਕਤ ਰਾਸ਼ਟਰ,  ਜੰਮੂ-ਕਸ਼ਮੀਰ ‘ਚ ਰਾਏਸ਼ੁਮਾਰੀ ਕਰਾਉਣ ਦੀ ਪਾਕਿਸਤਾਨ ਦੀ ਮੰਗ ਨੂੰ ਸਖਤੀ ਨਾਲ ਖਾਰਜ ਕਰਦੇ ਹੋਏ ਭਾਰਤ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈ ਤੇ ਇਸ ਦੇ ਨਾਗਰਿਕਾਂ ਨੇ ਜਮੂਹਰੀ ਢੰਗ ਨਾਲ ਸੂਬੇ ਦੀ ਸਰਕਾਰ ਨੂੰ ਚੁਣਿਆ ਹੈ। ਭਾਰਤ ਨੇ ਇਹ ਮਾਮਲਾ ਸੰਯੁਕਤ ਰਾਸ਼ਟਰ ‘ਚ ਉਠਾਉਣ ਲਈ ਇਸਲਾਮਾਬਾਦ ਦੀ ਤਿੱਖੀ ਆਲੋਚਨਾ ਕੀਤੀ ਹੈ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਮੰਚ ‘ਇੰਟਰ ਪਾਰਲੀਮੈਂਟਰੀ ਯੂਨੀਅਨ’ ਦਾ ਹੈ ਜਿਥੇ 2030 ਦੇ ਵਿਕਾਸ ਏਜੰਡੇ ‘ਤੇ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਚੌਥੇ ਵਿਸ਼ਵ ਸਪੀਕਰ ਸੰਮੇਲਨ ‘ਚ ਪਾਕਿਸਤਾਨ ਵਲੋਂ ਕੱਲ੍ਹ ਜੰਮੂ-ਕਸ਼ਮੀਰ ਦਾ ਮੁੱਦਾ ਉਠਾਏ ਜਾਣ ਨੂੰ ਸਖਤੀ ਨਾਲ ਖਾਰਜ ਕਰ ਦਿੱਤਾ ਤੇ ਕਿਹਾ ਕਿ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨੀ ਨੁਮਾਇੰਦਗੀ ਦੀ ਇਸ ਮੁੱਦੇ ‘ਤੇ ਟਿੱਪਣੀ ਪੂਰੀ ਤਰ੍ਹਾਂ ਨਾਲ ਗੈਰਮੁਨਾਸਿਬ ਹੈ।

Facebook Comment
Project by : XtremeStudioz