Close
Menu

ਪਾਕਿਸਤਾਨ ਵਿਦੇਸ਼ਾਂ ਦੇ ਪੈਸੇ ‘ਤੇ ਪਲ ਰਹੇ ਅੱਤਵਾਦ ਤੋਂ ਪੀੜਤ: ਨਵਾਜ਼

-- 02 October,2013

ਇਸਲਾਮਾਬਾਦ—ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਅੱਤਵਾਦ ਦਾ ਅੱਡਾ ਨਹੀਂ ਹੈ, ਸਗੋਂ ਵਿਦੇਸ਼ਾਂ ਦੇ ਪੈਸੇ ‘ਤੇ ਪਲ ਰਹੇ ਅੱਤਵਾਦ ਨਾਲ ਪੀੜਤ ਹੈ। ਨਵਾਜ਼ ਨੇ ਇਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨੇ ‘ਦਿਹਾਤੀ ਔਰਤ’ ਕਿਹਾ ਸੀ।
ਨਿਊਜ਼ ਇੰਟਰਨੈਸ਼ਨਲ ‘ਚ ਪ੍ਰਕਾਸ਼ਤ ਇਕ ਖਬਰ ਮੁਤਾਬਕ ਨਵਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਆਪਣੇ ਸੰਬੋਧਨ ਤੋਂ ਬਾਅਦ ਘਰ ਵਾਪਸੀ ਦੌਰਾਨ ਲੰਡਨ ਵਿਚ ਕਿਹਾ ਕਿ ਜਦੋਂ ਤਾਲਿਬਾਨ ਹਮਲੇ ਤੋਂ ਇਨਕਾਰ ਕਰਦਾ ਹੈ ਤਾਂ ਮਨ ਇਸ ਗੱਲ ਬਾਰੇ ਸੋਚਣ ਨੂੰ ਮਜ਼ਬੂਰ ਹੋ ਜਾਂਦਾ ਹੈ ਕਿ ਪਾਕਿਸਤਾਨ ਵਿਚ ਬਾਹਰੀ ਤਾਕਤਾਂ ਕੰਮ ਕਰ ਰਹੀਆਂ ਹਨ। ਸਾਨੂੰ ਇਸ ਪਿੱਛੇ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਪਤਾ ਲਗਾਉਣ ਦੀ ਲੋੜ ਹੈ। ਨਵਾਜ਼ ਨੇ ਕਿਹਾ ਕਿ ਉਨ੍ਹਾਂ ਨੇ ਬਲੋਚਿਸਤਾਨ ਸੂਬੇ ਵਿਚ ਸ਼ੱਕੀ ਭਾਰਤੀ ਗਤੀਵਿਧੀਆਂ ਦਾ ਮਸਲਾ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਾਹਮਣੇ ਵੀ ਚੁੱਕਿਆ ਹੈ। ਨਵਾਜ਼ ਨੇ ਐਤਵਾਰ ਨੂੰ ਮਨਮੋਹਨ ਸਿੰਘ ਨਾਲ ਹੋਈ ਆਪਣੀ ਮੁਲਾਕਾਤ ਨੂੰ ਸੰਤੋਖਜਨਕ ਦੱਸਿਆ।

Facebook Comment
Project by : XtremeStudioz