Close
Menu

ਪਾਕਿਸਤਾਨ ਵਿੱਚ ਦੋ ਹੋਰ ਨੂੰ ਫਾਂਸੀ ਉੱਠੇ ਲਟਕਾਇਆ

-- 07 January,2015

ਇਸਲਾਮਾਬਾਦ, 
ਪਾਕਿਸਤਾਨ ਨੇ ਅੱਜ ਦੋ ਹੋਰ ਦਹਿਸ਼ਤਗਰਦਾਂ ਨੂੰ ਫਾਂਸੀ ਦੇ ਦਿੱਤੀ ਹੈ। ਸਜ਼ਾ-ਏ-ਮੌਤ ’ਤੇ ਲਾਈ ਰੋਕ ਹਟਾਉਣ ਤੋਂ ਬਾਅਦ ਪਾਕਿਸਤਾਨ ਹੁਣ ਤੱਕ 9 ਦਹਿਸ਼ਤਗਰਦਾਂ ਨੂੰ ਫਾਹੇ ਟੰਗ ਚੁੱਕਿਆ ਹੈ।
ਪਾਬੰਦੀਸ਼ੁਦਾ ਜਥੇਬੰਦੀ ਦੇ ਕਾਰਕੁਨ ਅਹਿਮਦ ਅਲੀ ਉਰਫ ਸ਼ੇਸ਼ਨਾਗ ਅਤੇ ਗੁਲਾਮ ਸੁਬੀਰ ਉਰਫ ਫੌਜੀ ਉਰਫ ਡਾਕਟਰ ਨੂੰ ਅੱਜ ਸਵੇਰੇ ਮੁਲਤਾਨ ਦੀ ਕੇਂਦਰੀ ਜੇਲ੍ਹ ’ਚ ਸੂਲੀ’ਤੇ ਲਟਕਾਇਆ ਗਿਆ। ‘ਡਾਅਨ’ ਦੀ ਰਿਪੋਰਟ ਮੁਤਾਬਕ ਅਹਿਮਦ ਅਲੀ ਝੰਗ ਜ਼ਿਲ੍ਹੇ ਦੇ ਸ਼ੋਰਕੋਟ ਦਾ ਵਸਨੀਕ ਸੀ ਅਤੇ 1998 ’ਚ ਤਿੰਨ ਲੋਕਾਂ ਨੂੰ ਮਾਰਨ ਦੇ ਜੁਰਮ ’ਚ ਉਸ ਨੂੰ ਫਾਂਸੀ ਦਿੱਤੀ ਗਈ ਹੈ।
ਖਾਨੇਵਾਲ ਜ਼ਿਲ੍ਹੇ ਦੇ ਤਲਾਂਬਾ ਇਲਾਕੇ ਦੇ ਵਸਨੀਕ ਗੁਲਾਮ ਸੁਬੀਰ ਨੇ ਸਾਲ 2000 ’ਚ ਬੋਹਾਰ ਗੇਟ ਰੋਡ ’ਤੇ ਡੀ.ਐਸ.ਪੀ. ਅਨਵਰ ਖਾਨ ਅਤੇ ਉਸ ਦੇ ਡਰਾਈਵਰ ਗੁਲਾਮ ਮੁਰਤਜ਼ਾ ਨੂੰ ਜਾਨੋਂ ਮਾਰਿਆ ਸੀ। ਉਸ ਨੂੰ 2002 ’ਚ ਅਤਿਵਾਦ ਵਿਰੋਧੀ ਅਦਾਲਤ ਨੇ ਸਜ਼ਾ-ਏ-ਮੌਤ ਦਿੱਤੀ ਸੀ।
ਰਾਸ਼ਟਰਪਤੀ ਮਾਮਨੂਨ ਹੁਸੈਨ ਵੱਲੋਂ 17 ਦੋਸ਼ੀਆਂ ਦੀ ਮੌਤ ਦੀ ਸਜ਼ਾ ਮੁਆਫ ਕਰਨ ਲਈ ਪਾਈਆਂ ਰਹਿਮ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ’ਚੋਂ 9 ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।

Facebook Comment
Project by : XtremeStudioz