Close
Menu

ਪਾਕਿ ਅਦਾਲਤ ਨੇ ਖਾਰਜ ਕੀਤੀ ਗੀਤਾ ਨੂੰ ਭਾਰਤ ਭੇਜਣ ਦੀ ਪਟੀਸ਼ਨ

-- 05 September,2015

ਕਰਾਚੀ— ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਭਾਰਤੀ ਸਮਾਜ ਸੇਵੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਸ ਨੇ ਵਰ੍ਹਿਆਂ ਤੋਂ ਫਸੀ ਗੂੰਗੀ ਤੇ ਬੋਲੀ ਲੜਕੀ ਗੀਤਾ (23) ਦੀ ਸਰਪ੍ਰਸਤੀ ਦੀ ਮੰਗ ਕੀਤੀ ਸੀ। ਸਮਾਜ ਸੇਵੀ ਅਤੇ ਵਕੀਲ ਮੋਮੀਨੀਨ ਨੇ ਸਿੰਧ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਗੀਤਾ ਦੀ ਸਰਪ੍ਰਸਤੀ ਦੀ ਮੰਗ ਕੀਤੀ ਸੀ ਤਾਂ ਕਿ ਉਹ ਲੜਕੀ ਨੂੰ ਵਾਪਸ ਭਾਰਤ ਲਿਆ ਸਕੇ। ਗੀਤਾ ਨੇ ਅਦਾਲਤ ਦੇ ਇਕ ਮਾਹਿਰ ਰਾਹੀਂ ਦੱਸਿਆ ਕਿ ਉਹ ਭਾਰਤ ਜਾਣਾ ਚਾਹੁੰਦੀ ਹੈ। ਭਾਰਤ ਵਿਚ 5 ਲੋਕਾਂ ਨੇ ਗੀਤਾ ਦੇ ਆਪਣੇ ਪਰਿਵਾਰ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਹੈ। ਭਾਰਤ ਸਰਕਾਰ ਨੇ ਗੀਤਾ ਦੇ ਅਸਲੀ ਪਰਿਵਾਰ ਦਾ ਪਤਾ ਲਗਾਉਣ ਲਈ ਉਸ ਦਾ ਡੀ. ਐੱਨ. ਏ. ਟੈਸਟ ਕਰਵਾਉਣ ਦੀ ਯੋਜਨਾ ਬਣਾਈ ਹੈ।

Facebook Comment
Project by : XtremeStudioz