Close
Menu

ਪਾਕਿ ਕ੍ਰਿਕਟ ਬੋਰਡ ਵੱਲੋਂ ਬੰਗਲਾਦੇਸ਼ ਦੌਰਾ ਰੱਦ ਕਰਨ ਦੀ ਧਮਕੀ

-- 06 February,2015

ਕਰਾਚੀ, 
ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਫੈਸਲਾ ਕੀਤਾ ਕਿ ਜੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਅਪਰੈਲ-ਮਈ ਵਿੱਚ ਦੋ ਟੈਸਟ, ਤਿੰਨ ਇਕ ਰੋਜ਼ਾ ਤੇ ਇਕ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਤੋਂ ਹੋਣ ਵਾਲੀ ਕਮਾਈ ’ਚੋਂ ਉਸ ਨੂੰ ਹਿੱਸਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਇਸ ਦੌਰੇ ਨੂੰ ਰੱਦ ਕਰ ਦੇਵੇਗਾ। ਬੋਰਡ ਦੇ ਅਧਿਕਾਰਤ ਸੂਤਰਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਉਹ ਆਪਣੀ ਜੇਬ ਤੋਂ ਪੈਸਾ ਖਰਚ ਕਰਕੇ ਟੀਮ ਨੂੰ ਬੰਗਲਾਦੇਸ਼ ਭੇਜਣ ਦੇ ਹਾਮੀ ਨਹੀਂ ਹਨ। ਦੋਵਾਂ ਬੋਰਡਾਂ ’ਚ ਇਸ ਦੌਰੇ ਸਬੰਧੀ ਪ੍ਰੋਗਰਾਮ ਤੈਅ ਹੋਣ ਤੋਂ ਬਾਅਦ ਹੀ ਕਮਾਈ ਸਾਂਝੀ ਕਰਨ ਨੂੰ ਲੈ ਕੇ ਤਲਖੀ ਵਾਲਾ ਮਾਹੌਲ ਬਣ ਗਿਆ ਸੀ। ਪਾਕਿਸਤਾਨ ਆਪਣੀ ਟੀਮ ਬੰਗਲਾਦੇਸ਼ ਭੇਜਣ ਲਈ ਕਮਾਈ ’ਚੋਂ 50 ਫੀਸਦੀ ਹਿੱਸਾ ਮੰਗ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਬੰਗਲਾਦੇਸ਼ ਨੇ 2012 ਵਿੱਚ ਪਾਕਿ ਦੌਰਾ ਰੱਦ ਕੀਤਾ ਸੀ ਜਿਸ ਕਰਕੇ ਉਸ ਨੂੰ ਅਗਾਮੀ ਲੜੀ ਨੂੰ ਪਾਕਿਸਤਾਨ ਦੀ ਘਰੇਲੂ ਲੜੀ ਵਜੋਂ ਹੀ ਵੇਖਣਾ ਚਾਹੀਦਾ ਹੈ। ਬੀ.ਸੀ.ਬੀ. ਦੇ ਪ੍ਰਧਾਨ ਨਜਮੁਲ ਹਸਨ ਨੇ ਹਾਲਾਂਕਿ ਸਾਫ ਕਰ ਦਿੱਤਾ ਹੈ ਕਿ ਉਹ ਪੀ.ਸੀ.ਬੀ. ਨੂੰ ਟੀਮ ਭੇਜਣ ’ਤੇ ਹੋਣ ਵਾਲੇ ਖਰਚਿਆਂ ਦੀ ਪੂਰਤੀ ਲਈ ਕੁਝ ਰਕਮ ਦੇਣ ’ਤੇ ਵਿਚਾਰ ਕਰ ਸਕਦੇ ਹਨ, ਪਰ ਲੜੀ ਨਾਲ ਹੋਣ ਵਾਲੀ ਕਮਾਈ ’ਚੋਂ ਅੱਧਾ ਹਿੱਸਾ ਦੇਣ ਦੀ ਪੇਸ਼ਕਸ਼ ਨਹੀਂ ਕਰਨਗੇ।

Facebook Comment
Project by : XtremeStudioz