Close
Menu

ਪਾਕਿ ਖਿਡਾਰੀ ਅਜ਼ਹਰ ਅਲੀ ਨੇ ਲਿਆ ਵਨ ਡੇ ਕ੍ਰਿਕਟ ਤੋਂ ਸੰਨਿਆਸ

-- 01 November,2018

ਕਰਾਚੀ : ਪਾਕਿਸਤਾਨ ਦੇ ਸੀਨੀਅਰ ਬੱਲੇਬਾਜ਼ ਅਜ਼ਹਰ ਅਲੀ ਨੇ ਵੀਰਵਾਰ ਨੂੰ ਕੌਮਾਂਤਰੀ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਉਹ ਆਪਣਾ ਪੂਰਾ ਧਿਆਨ ਹੁਣ ਟੈਸਟ ਕ੍ਰਿਕਟ ‘ਤੇ ਲਾ ਸਕੇ। 33 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਉਸ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਤਾਂ ਉਹ ਟੈਸਟ ਕ੍ਰਿਕਟ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਲਈ ਉਸ ਨੂੰ ਸਹੀ ਸਮਾਂ ਮਿਲ ਸਕੇ। ਉਸ ਨੇ ਲਾਹੌਰ ਵਿਚ ਪੱਤਕਰਾਰਾਂ ਨੂੰ ਕਿਹਾ, ”ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਮੈਂ ਮੁੱਖ ਚੋਣਕਾਰ, ਕਪਤਾਨ ਤੇ ਪੀ. ਸੀ. ਬੀ. ਦੇ ਚੇਅਰਮੈਨ ਨਾਲ ਗੱਲ ਕੀਤੀ ਸੀ। ਮੈਂ ਕਾਫੀ ਸੋਚ-ਵਿਚਾਰ ਕਰ ਕੇ ਇਹ ਫੈਸਲਾ ਕੀਤਾ ਹੈ।”
ਅਜ਼ਹਰ ਨੇ ਆਪਣਾ ਆਖਰੀ ਵਨ ਡੇ ਮੈਚ ਇਸ ਸਾਲ ਜਨਵਰੀ ਵਿਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਉਸ ਨੇ 53 ਵਨ ਡੇ ਵਿਚ ਪਾਕਿਸਤਾਨ ਦੀ ਪ੍ਰਤੀਨਿਧਤਾ ਕੀਤੀ ਹੈ, ਜਿਨ੍ਹਾਂ ਵਿਚ ਉਸਦੀ 36.90 ਦੀ ਔਸਤ ਤੇ ਸਟ੍ਰਾਈਕ ਰੇਟ 74.45 ਰਿਹਾ। ਟੈਸਟ ਕ੍ਰਿਕਟ ਵਿਚ ਉਸਦਾ ਰਿਕਾਰਡ ਸ਼ਾਨਦਾਰ ਰਿਹਾ ਹੈ, ਜਿਸ ਵਿਚ ਉਸ ਨੇ ਇਕ ਤੀਹਰਾ ਤੇ ਇਕ ਦੋਹਰਾ ਸੈਂਕੜਾ ਬਣਾਇਆ ਹੈ।

Facebook Comment
Project by : XtremeStudioz