Close
Menu

ਪਾਕਿ ਚੋਣਾਂ 25 ਜੁਲਾਈ ਨੂੰ, ਸਭ ਪਾਰਟੀਆਂ ਕਰ ਰਹੀਆਂ ਆਪੋ-ਆਪਣੀ ਜਿੱਤ ਦੇ ਦਾਅਵੇ

-- 25 July,2018

ਲਾਹੌਰ, ਬੁੱਧਵਾਰ, 25 ਜੁਲਾਈ ਨੂੰ ਪਾਕਿਸਤਾਨ `ਚ ਆਮ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਬਹੁਤੇ ਚੋਣ-ਹਲਕਿਆਂ ਵਿੱਚ ਮੁਕਾਬਲਾ ਤਿੰਨ ਪਾਰਟੀਆਂ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਐੱਲ-ਐੱਨ), ਪਾਕਿਸਤਾਨ ਪੀਪਲ`ਜ਼ ਪਾਰਟੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) – ਦੇ ਉਮੀਦਵਾਰਾਂ ਵਿਚਾਲੇ ਹੀ ਹੋ ਰਿਹਾ ਹੈ। ਹਾਲੇ ਕੁਝ ਵੀ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਚੋਣਾਂ `ਚ ਕਿਸ ਦੀ ਜਿੱਤ ਦੇ ਵਧੇਰੇ ਆਸਾਰ ਹੋ ਸਕਦੇ ਹਨ। ਉਂਝ ਸਾਰੀਆਂ ਹੀ ਪਾਰਟੀਆਂ ਆਪੋ-ਆਪਣੀ ਜਿੱਤ ਦੇ ਦਾਅਵੇ ਵਧ-ਚੜ੍ਹ ਕੇ ਕਰ ਰਹੀਆਂ ਹਨ।
ਪਾਕਿਸਤਾਨ ਦੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਾਰ ਛੋਟੀਆਂ ਪਾਰਟੀਆਂ ਕੁਝ ਵਧੇਰੇ ਖੱਟ ਸਕਦੀਆਂ ਹਨ ਕਿਉਂਕਿ ਇਸ ਵਾਰ ਹੋ ਸਕਦਾ ਹੈ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਾ ਮਿਲੇ ਤੇ ਲਟਕਵੀਂ ਸੰਸਦ (ਹੰਗ ਪਾਰਲੀਮੈਂਟ) ਕਾਇਮ ਹੋ ਜਾਵੇ। ਉਨ੍ਹਾਂ ਹਾਲਾਤ ਵਿੱਚ ਵੱਡੀਆਂ ਪਾਰਟੀਆਂ ਨੂੰ ਨਿੱਕੀਆਂ ਤੇ ਖੇਤਰੀ ਪਾਰਟੀਆਂ ਦੀ ਮਦਦ ਦੀ ਲੋੜ ਪਵੇਗੀ।
ਪਾਕਿਸਤਾਨ ਪੀਪਲ`ਜ਼ ਪਾਰਟੀ -ਐੱਨ ਪ੍ਰਤੀ ਐਤਕੀਂ ਨਵਾਜ਼ ਸ਼ਰੀਫ਼ ਕਰ ਕੇ ਲੋਕਾਂ ਦੀ ਕੁਝ ਹਮਦਰਦੀ ਹੋ ਸਕਦੀ ਹੈ। ਜੇ ਇਸ ਪਾਰਟੀ ਨੂੰ ਵੱਧ ਸੀਟਾਂ ਮਿਲਦੀਆਂ ਹਨ, ਤਾਂ ਅਜਿਹੇ ਹਾਲਾਤ ਵਿੱਚ ਸ਼ਹਿਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ਼ ਤੋਂ ਉਲਟ ਸ਼ਾਹਬਾਜ਼ ਸ਼ਰੀਫ਼ ਆਪਣੇ ਦਿਲ ਦੀ ਗੱਲ ਛੇਤੀ ਕਿਤੇ ਆਪਣੀ ਜ਼ੁਬਾਨ `ਤੇ ਨਹੀਂ ਲਿਆਉਂਦੇ।
ਨਵਾਜ਼ ਸ਼ਰੀਫ਼ ਵਾਂਗ ਉਹ ਵੀ ਭਾਰਤ ਨਾਲ ਆਪਣੇ ਸਬੰਧ ਸੁਖਾਵੇਂ ਕਰਨ ਦੇ ਚਾਹਵਾਨ ਹਨ। ਉਹ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਜੇ ਪਾਕਿਸਤਾਨ ਪੀਪਲ`ਜ਼ ਪਾਰਟੀ ਨੂੰ ਵੱਧ ਸੀਟਾਂ ਮਿਲਦੀਆਂ ਹਨ, ਤਾਂ ਇਸ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਪਾਕਿਸਤਾਨ ਦੇ ਅਗਲੇ ਪ੍ਰਘਾਨ ਮੰਤਰੀ ਬਣ ਸਕਦੇ ਹਨ। ਉਨ੍ਹਾਂ ਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਪੁੱਤਰ ਹੋਣ ਦਾ ਫ਼ਾਇਦਾ ਵੀ ਜ਼ਰੂਰ ਮਿਲੇਗਾ।
ਉੱਧਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਪਹਿਲਾਂ ਹੀ ਵਿਸ਼ਵ ਪੱਧਰੀ ਕ੍ਰਿਕੇਟ ਖਿਡਾਰੀ ਹੋਣ ਪਹਿਲਾਂ ਹੀ ਬਹੁਤ ਪ੍ਰਸਿੱਧ ਹਨ। ਉਨ੍ਹਾਂ ਦੀ ਅੱਖ ਵੀ ਇਸ ਵੇਲੇ ਪ੍ਰਧਾਨ ਮੰਤਰੀ ਦੇ ਅਹੁਦੇ `ਤੇ ਹੈ। ਉਹ ਖ਼ੁਦ ਨੂੰ ਭ੍ਰਿਸ਼ਟਾਚਾਰ ਵਿਰੋਧੀ ਤੇ ਸੁਧਾਰਵਾਦੀ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ।
ਇਸ ਵਾਰ ਲਸ਼ਕਰ-ਏ-ਤੋਇਬਾ ਜਿਹੇ ਦਹਿਸ਼ਤਗਰਦ ਸੰਗਠਨ ਨੇ ਵੀ ਆਪਣੇ ਕਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹੋਏ ਹਨ। ਇਸ ਵਾਰ ਉਨ੍ਹਾਂ `ਚੋਂ ਵੀ ਕੁਝ ਉਮੀਦਵਾਰ ਜ਼ਰੂਰ ਜਿੱਤ ਸਕਦੇ ਹਨ।

Facebook Comment
Project by : XtremeStudioz