Close
Menu

ਪਾਕਿ ‘ਚ ਅਣਪਛਾਤਾ ਡ੍ਰੋਨ ਜਹਾਜ਼ ਹਾਦਸਾਗ੍ਰਸਤ

-- 05 July,2015

ਇਸਲਾਮਾਬਾਦ— ਪਾਕਿਸਤਾਨ ਦੇ ਸਿਆਲਕੋਟ ਦੇ ਸ਼ਕਰਗੜ੍ਹ ਦੇ ਇਕ ਪਿੰਡ ਸ਼ਾਖੋ ਚੱਕ ਨੇੜੇ ਕੱਲ ਇਕ ਡ੍ਰੋਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨੇੜਲੇ ਪਿੰਡ ਵਾਲਿਆਂ ਨੇ ਬਾਅਦ ਦੁਪਹਿਰ 1.30 ਵਜੇ ਹਾਦਸੇ ਦੀ ਆਵਾਜ਼ ਸੁਣੀ। ਅਧਿਕਾਰੀਆਂ ਨੇ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਜਹਾਜ਼ ਕਿਸ ਦਾ ਸੀ। ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਲਬੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।

Facebook Comment
Project by : XtremeStudioz