Close
Menu

ਪਾਕਿ ‘ਚ ਅਲਕਾਇਦਾ ਦੇ ਕੰਪਲੈਕਸ ‘ਤੇ ਅਮਰੀਕੀ ਡਰੋਨ ਹਮਲਾ

-- 25 April,2015

ਵਾਸ਼ਿੰਗਟਨ- ਅਮਰੀਕਾ ਨੇ ਅਲਕਾਇਦਾ ਦੇ ਇਕ ਟਿਕਾਣੇ ‘ਤੇ ਡਰੋਨ ਹਮਲੇ ਦੀ ਠੀਕ-ਠਾਕ ਪਛਾਣ ਕਰਨ ਤੋਂ ਨਾਂਹ ਕਰ ਦਿੱਤੀ ਹੈ, ਜਿਥੇ ਹਮਲੇ ‘ਚ ਦੋ ਬੰਧਕ ਮਾਰੇ ਗਏ ਸਨ, ਜਦਕਿ ਪਹਿਲਾਂ ਅਧਿਕਾਰੀਆਂ ਅਤੇ ਮੀਡੀਆ ਦੀਆਂ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਪਾਕਿਸਤਾਨ ‘ਚ ਹੋਇਆ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਅਰਨੈਸਟ ਨੇ ਇਕ ਬਿਆਨ ‘ਚ ਦੱਸਿਆ ਕਿ ਮੈਂ ਉਸ ਥਾਂ ਬਾਰੇ ਬਿਲਕੁਲ ਠੀਕ-ਠਾਕ ਦੱਸਣ ਦੀ ਹਾਲਤ ‘ਚ ਨਹੀਂ ਹਾਂ ਜਿਥੇ ਹਮਲਾ ਹੋਇਆ। ਮੈਂ ਕਹਿ ਸਕਦਾ ਹਾਂ ਕਿ ਹਮਲਾ ਅਫਗਾਨਿਸਤਾਨ-ਪਾਕਿਸਤਾਨ ਇਲਾਕੇ ‘ਚ ਹੋਇਆ। ਫਿਲਹਾਲ ਪੈਂਟਾਗਨ ਦੇ ਇਕ ਸਾਬਕਾ ਅਧਿਕਾਰੀ ਅਤੇ ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਕਿ ਅਲਕਾਇਦਾ ਦਾ ਇਹ ਕੰਪਲੈਕਸ ਪਾਕਿਸਤਾਨ ‘ਚ ਸੀ।

Facebook Comment
Project by : XtremeStudioz