Close
Menu

ਪਾਕਿ ‘ਚ ਚੀਨੀ ਦੂਤਘਰ ‘ਤੇ ਅੱਤਵਾਦੀ ਹਮਲਾ, 3 ਹਮਲਾਵਰ ਢੇਰ

-- 23 November,2018

ਇਸਲਾਮਾਬਾਦ — ਪਾਕਿਸਤਾਨ ਦੇ ਕਰਾਚੀ ਕਲਿਫਟਨ ਖੇਤਰ ਵਿਚ ਮੌਜੂਦ ਚੀਨੀ ਦੂਤਘਰ ਦੇ ਬਾਹਰ ਸ਼ੁੱਕਰਵਾਰ ਸਵੇਰੇ ਅੱਤਵਾਦੀ ਹਮਲਾ ਹੋਇਆ। ਇੱਥੇ ਕੁਝ ਹਮਲਾਵਰਾਂ ਨੇ ਬੰਬ ਧਮਾਕਾ ਕੀਤਾ ਅਤੇ ਗੋਲੀਬਾਰੀ ਕੀਤੀ। ਇਸ ਮੁਕਾਬਲੇ ਵਿਚ ਪਾਕਿਸਤਾਨੀ ਪੁਲਸ ਦੇ ਦੋ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ। ਜਦਕਿ 3 ਹਮਲਾਵਰਾਂ ਨੂੰ ਵੀ ਮਾਰ ਦਿੱਤਾ ਗਿਆ। ਮਾਰੇ ਗਏ ਅੱਤਵਾਦੀਆਂ ਕੋਲੋਂ ਸੁਸਾਈਡ ਜੈਕੇਟ ਅਤੇ ਹਥਿਆਰ ਬਰਾਮਦ ਹੋਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਬਲੋਚਿਸਚਾਨ ਲਿਬਰੇਸ਼ਨ ਆਰਮੀ ਨੇ ਲਈ ਹੈ।

ਜਿਸ ਚੀਨੀ ਦੂਤਘਰ ‘ਤੇ ਹਮਲਾ ਹੋਇਆ ਹੈ ਉਸ ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਹੀ ਅੰਡਰਵਰਲਡ ਦਾਊਦ ਇਬਰਾਹਿਮ ਦਾ ਘਰ ਹੈ। ਇਹ ਧਮਾਕਾ ਭਾਰਤੀ ਸਮੇਂ ਮੁਤਾਬਕ ਸਵੇਰੇ 10 ਵਜੇ ਹੋਇਆ। ਧਮਾਕੇ ਦੇ ਬਾਅਦ ਤੋਂ ਹੀ ਗੋਲੀਬਾਰੀ ਜਾਰੀ ਹੈ। ਗੋਲੀਬਾਰੀ ਦੋਹੀਂ ਪਾਸਿਓਂ ਹੋ ਰਹੀ ਹੈ। ਇਸ ਹਾਦਸੇ ਵਿਚ ਹੁਣ ਤੱਕ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਇਲਾਕੇ ਨੂੰ ਰੈੱਡ ਜ਼ੋਨ ਵੀ ਕਿਹਾ ਜਾਂਦਾ ਹੈ।

ਜਾਣਕਾਰੀ ਮੁਤਾਬਕ ਚੀਨੀ ਦੂਤਘਰ ਦੇ ਅੰਦਰ ਮੌਜੂਦ ਸਾਰੇ ਅਧਿਕਾਰੀ ਸੁਰੱਖਿਅਤ ਹਨ। ਉੱਧਰ ਜ਼ਖਮੀ ਪੁਲਸ ਕਰਮਚਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਕਈ ਦੇਸ਼ਾਂ ਦੇ ਦਫਤਰ ਮੌਜੂਦ ਹਨ। ਹਮਲੇ ਮਗਰੋਂ ਇਲਾਕੇ ਨੂੰ ਕਰਾਚੀ ਪੁਲਸ ਅਤੇ ਰੇਂਜਰਸ ਨੇ ਘੇਰ ਲਿਆ ਹੈ। ਦੂਤਘਰ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ 3 ਤੋਂ 4 ਲੋਕਾਂ ਨੇ ਚੀਨੀ ਦੂਤਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਧਮਾਕੇ ਅਤੇ ਗੋਲੀਬਾਰੀ ਦੀ ਆਵਾਜ ਸੁਣੀ ਗਈ। ਇੱਥੇ ਲਗਾਤਾਰ ਕਈ ਧਮਾਕੇ ਹੋਣ ਦੀ ਆਵਾਜਾਂ ਆ ਰਹੀਆਂ ਹਨ।

Facebook Comment
Project by : XtremeStudioz