Close
Menu

ਪਾਕਿ ‘ਚ ਦਾਖਲ ਹੋ ਕੇ 50 ਦੀ ਹੱਤਿਆ ਕਰੋ : ਰਾਊਤ

-- 07 August,2013

d29_full

ਸ਼ਿਵ ਸੈਨਾ ਬੁਲਾਰੇ ਸੰਜੇ ਰਾਊਤ ਨੇ ਜੰਮੂ-ਕਸ਼ਮੀਰ ਵਿਚ 5 ਭਾਰਤੀ ਫੌਜੀਆਂ ਦੀ ਹੱਤਿਆ ਕੀਤੇ ਜਾਣ ਦੀ ਘਟਨਾ ‘ਤੇ ਡੂੰਘਾ ਰੋਸ ਜਤਾਇਆ ਹੈ। ਰਾਊਤ ਨੇ ਕਿਹਾ ਕਿ ਪਾਕਿਸਤਾਨ ਨਾਲ ਸਖਤੀ ਨਾਲ ਨਿਪਟਿਆ ਜਾਵੇ ਜੋ ਵਾਰ-ਵਾਰ ਸਰਹੱਦ ‘ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਤਕ ਪਾਕਿਸਤਾਨ ਵਿਚ ਦਾਖਲ ਹੋ ਕੇ ਆਪਣੇ 5 ਜਵਾਨਾਂ ਦੀ ਹੱਤਿਆ ਦੇ ਬਦਲੇ 50 ਜਵਾਨਾਂ ਦੀ ਹੱਤਿਆ ਨਹੀਂ ਕਰਦੇ ਉਦੋਂ ਤਕ ਗੁਆਂਢੀ ਦੇਸ਼ ਸਬਕ ਨਹੀਂ ਸਿੱਖੇਗਾ।

Facebook Comment
Project by : XtremeStudioz