Close
Menu

ਪਾਕਿ ‘ਚ ਦੋ ਨੂੰ ਫਾਹੇ ਲਾਇਆ

-- 03 June,2015

ਇਸਲਾਮਾਬਾਦ,3 ਜੂਨ -ਮੌਤ ਦੀ ਸਜ਼ਾ ਯਾਫ਼ਤਾ ਦੋ ਕੈਦੀਆਂ ਨੂੰ ਅੱਜ ਪਾਕਿਸਤਾਨ ਦੀਆਂ ਸਰਗੋਧਾ ਅਤੇ ਮੀਆਂਵਾਲੀ ਜੇਲ੍ਹ ਵਿਚ ਫਾਂਸੀ ‘ਤੇ ਲਟਕਾ ਦਿੱਤਾ | ਦੋਸ਼ੀ ਮੁਹੰਮਦ ਖਾਨ ਨੂੰ ਸਰਗੋਧਾ ਜੇਲ੍ਹ ਵਿਚ ਫਾਂਸੀ ਦਿੱਤੀ ਗਈ | ਉਸ ਉੱਪਰ 13 ਸਾਲ ਪਹਿਲਾਂ ਕਰਾਚੀ ਵਿਚ ਡਕੈਤੀ ਸਮੇਂ ਵਿਰੋਧ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਤਲ ਕਰਨ ਦਾ ਦੋਸ਼ ਸੀ | ਇਕ ਹੋਰ ਦੋਸ਼ੀ ਖਿਜ਼ਾਰ ਹਿਆਤ ਨੂੰ ਕੇਂਦਰੀ ਜੇਲ੍ਹ ਮੀਆਂਵਾਲੀ ‘ਚ ਫਾਂਸੀ ਦਿੱਤੀ ਗਈ | ਹਿਆਤ ਨੇ 1998 ਵਿਚ ਆਪਣੇ ਚਚੇਰੇ ਭਰਾ ਦਾ ਕਤਲ ਕੀਤਾ ਸੀ |

Facebook Comment
Project by : XtremeStudioz