Close
Menu

ਪਾਕਿ ‘ਚ ਪੁਲਸ ਮੁਕਾਬਲੇ ‘ਚ 14 ਅੱਤਵਾਦੀ ਢੇਰ

-- 30 July,2015

ਲਾਹੌਰ- ਪਾਕਿਸਤਾਨ ‘ਚ ਪੰਜਾਬ ਦੇ ਮੁਜ਼ਫਰਗੜ੍ਹ ‘ਚ ਪੁਲਸ ਨਾਲ ਹੋਏ ਮੁਕਾਬਲੇ ‘ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਝਾਂਗਵੀ ਦੇ ਮੁਖੀ ਮਲਕ ਇਸ਼ਾਕ ਅਤੇ ਉਸ ਦੇ ਦੋ ਲੜਕਿਆਂ ਸਮੇਤ 14 ਅੱਤਵਾਦੀ ਮਾਰੇ ਗਏ। ਇਕ ਪੁਲਸ  ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੀ ਵਿਸ਼ਵ ਪੱਧਰੀ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਿਲ ਮਲਿਕ ਇਸ਼ਾਕ ਨੇ ਸੈਂਕੜੇ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਉਸ ‘ਤੇ ਕਈ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਦਰਜ ਸਨ ਪਰ ਗਵਾਹਾਂ ਵਲੋਂ ਗਵਾਹੀ ਦੇਣ ਤੋਂ ਨਾਂਹ ਕਰਨ ਕਾਰਨ ਉਹ ਹਮੇਸ਼ਾ ਬਰੀ ਹੋ ਜਾਂਦਾ ਸੀ।

Facebook Comment
Project by : XtremeStudioz