Close
Menu

ਪਾਕਿ ‘ਚ ਪੁਲਸ ਵਾਹਨ ‘ਤੇ ਹਮਲਾ, 4 ਦੀ ਮੌਤ

-- 07 June,2015

ਇਸਲਾਮਾਬਾਦ,7 ਜੂਨ— ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਪਸ਼ਤੂਨਾਬਾਦ ਖੇਤਰ ‘ਚ ਸ਼ਨੀਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀ ਨਾਲ ਚਾਰ ਪੁਲਸ ਕਰਮਚਾਰੀ ਮਾਰੇ ਗਏ। ਪੁਲਸ ਸੂਤਰਾਂ ਮੁਤਾਬਕ, ਪੁਲਸ ਦੀ ਗਸ਼ਤੀ ਗੱਡੀ ‘ਤੇ ਪਸ਼ਤੂਨਾਬਾਦ ਦੇ ਮੁੱਲਾ ਸਲਾਮ ਰੋਡ ‘ਤੇ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ।
ਸ਼ਰਾਰਤੀ ਅਨਸਰਾਂ ਨੇ ਜਿਸ ਸਮੇਂ ਪੁਲਸ ਦੀ ਗੱਡੀ ‘ਤੇ ਹਮਲਾ ਕੀਤਾ ਪੁਲਸ ਕਰਮਚਾਰੀ ਆਪਣੀ ਡਿਊਟੀ ਕਰ ਰਹੇ ਹਨ। ਗੋਲੀ ਲੱਗਣ ਨਾਲ ਤਿੰਨ ਪੁਲਸ ਕਰਮਚਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕ ਪੁਲਸ ਕਰਮਚਾਰੀਆਂ ਦੀਆਂ ਲਾਸ਼ਾਂ ਬਾਅਦ ‘ਚ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਲਿਜਾਇਆ ਗਿਆ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਖੇਤਰ ਦੀਆਂ ਦੁਕਾਨਾਂ ਬੰਦ ਹੋ ਗਈਆਂ।

Facebook Comment
Project by : XtremeStudioz