Close
Menu

ਪਾਕਿ ‘ਚ ਬਕਰੀਦ ‘ਤੇ ਕੁਰਬਾਨੀ ਨੂੰ ਲੈ ਕੇ ਹੋਏ ਵਿਵਾਦ ‘ਚ 5 ਲੋਕਾਂ ਦੀ ਮੌਤ

-- 22 August,2018

ਪੇਸ਼ਾਵਰ— ਪਾਕਿਸਤਾਨ ‘ਚ ਅੱਜ ਬਕਰੀਦ ‘ਤੇ ਪਸ਼ੁਆਂ ਦੀ ਕੁਰਬਾਨੀ ਨੂੰ ਲੈ ਕੇ ਲੋਕਾਂ ਦੇ ਸਮੂਹ ਵਿਚਾਲੇ ਹੋਈ ਝੜਪ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਜੀਓ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਖੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ‘ਚ ਈਦ-ਅਲ-ਅਦਹਾ ਮੌਕੇ ਪਸ਼ੁਆਂ ਦੀ ਕੁਰਬਾਨੀ ਨੂੰ ਲੈ ਕੇ ਹੋਈ। ਦੋਹਾਂ ਧਿਰਾਂ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਜਿਸ ਨੇ ਕਿ ਅੱਜ ਗੰਭੀਰ ਰੂਪ ਲੈ ਲਿਆ। ਪੁਲਸ ਮੁਤਾਬਕ ਇਸ ਘਟਨਾ ‘ਚ ਦੋਹਾਂ ਸਮੂਹਾਂ ਦੇ 2-2 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ‘ਚ ਇਕ ਰਾਹਗੀਰ ਦੀ ਵੀ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Facebook Comment
Project by : XtremeStudioz