Close
Menu

ਪਾਕਿ ‘ਚ ਬਣਿਆ ਸੀ ਸੁਸ਼ਮਿਤਾ ਬੈਨਰਜੀ ਦੀ ਹੱਤਿਆ ਦਾ ਪਲਾਨ

-- 13 September,2013

sushmita2ਕਾਬੁਲ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਅਫਗਾਨਿਸਤਾਨ ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜ਼ੀ ਦੀ ਹੱਤਿਆ ਦੇ ਇਕ ਹਫਤੇ ਬਾਅਦ ਅਫਗਾਨ ਪ੍ਰਸ਼ਾਸਨ ਨੇ ਭਾਰਤੀ ਦੂਤਘਰ ਨੂੰ ਦੱਸਿਆ ਹੈ ਕਿ ਇਸ ਹੱਤਿਆ ਦੀ ਯੋਜਨਾ ਪਾਕਿਸਤਾਨ ਵਿਚ ਬਣਾਈ ਗਈ ਸੀ ਅਤੇ ਇਸ ਵਿਚ ਪਾਕਸਿਤਾਨੀ ਤਾਲਿਬਾਨ, ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਸ਼ਾਮਲ ਸੀ। ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈੱਸ’ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਬੁੱਧਵਾਰ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ ਅੱਤਵਾਦੀਆਂ ਨੇ ਘਟਨਾ ਵਿਚ ਪਾਕਿਸਤਾਨੀ ਤਾਲਿਬਾਨ ਦੀ ਭੂਮਿਕਾ ਦਾ ਖੁਲਾਸਾ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱੱਸਿਆ ਕਿ ਹੱਤਿਆ ਦੀ ਯੋਜਨਾ ਪਾਕਿਸਤਾਨ ਵਿਚ ਬਣੀ ਸੀ। ਇਸ ਵਿਚ ਪਕਤਿਕਾ ਸੂਬੇ ਦਾ ਸਥਾਨਕ ਅਫਗਾਨੀ ਤਾਲਿਬਾਨ ਕਮਾਂਡਰ ਅਕਬਰ ਮੁਸਾਫਿਰ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਮਾਮਲੇ ਵਿਚ ਦੋ ਹੱਕਾਨੀ ਨੈੱਟਵਰਕ ਦਾ ਅੱਤਵਾਦੀ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪਿਛਲੇ ਵੀਰਵਾਰ ਨੂੰ 49 ਸਾਲ ਦੀ ਸੁਸ਼ਮਿਤਾ ਦੀ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਤਾਲਿਬਾਨ ਦੀ ਕੈਦ ਤੋਂ ਬਚ ਕੇ ਨਿਕਲਣ ‘ਤੇ ਆਧਾਰਿਤ ਇਕ ਕਿਤਾਬ ਲਿਖੀ ਸੀ, ਜਿਸ ‘ਤੇ 2003 ‘ਚ ਫਿਲਮ ਵੀ ਬਣ ਚੁੱਕੀ ਹੈ। ਸੁਸ਼ਮਿਤਾ ਨੇ ਅਫਗਾਨ ਕਾਰੋਬਾਰੀ ਨਾਲ ਜਾਨਬਾਜ਼ ਖਾਨ ਨਾਲ ਵਿਆਹ ਕੀਤਾ ਸੀ।

Facebook Comment
Project by : XtremeStudioz