Close
Menu

ਪਾਕਿ ‘ਚ ਹਾਦਸਾ, 7 ਬੱਚਿਆਂ ਦੀ ਮੌਤ

-- 23 April,2015

ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਤੇਜ਼ ਰਫਤਾਰ ਟਰੱਕ ਸੜਕ ਤੋਂ ਬੇਕਾਬੂ ਹੋ ਕੇ ਇਕ ਘਰ ਵਿਚ ਦਾਖਲ ਹੋ ਗਿਆ ਜਿਸ ਨਾਲ ਕਮਰੇ ਵਿਚ ਸੌਂ ਰਹੇ ਪਰਿਵਾਰ ਦੇ 7 ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਅਨੁਸਾਰ ਇਹ ਹਾਦਸਾ ਝੰਗ ਜ਼ਿਲੇ ਵਿਚ ਕਲ ਉਸ ਵੇਲੇ ਹੋਇਆ ਜਦੋਂ ਸਬਜ਼ੀਆਂ ਨਾਲ ਲੱਦਿਆ ਇਕ ਟਰੱਕ ਸੜਕ ਤੋਂ ਬੇਕਾਬੂ ਹੋ ਕੇ ਇਕ ਮਜ਼ਦੂਰ ਦੇ ਕਮਰੇ ਵਿਚ ਦਾਖਲ ਹੋ ਗਿਆ। ਇਹ ਘਰ ਰਿੰਗ ਰੋਡ ਦੇ ਕੰਢੇ ‘ਤੇ ਬਣਿਆ ਹੋਇਆ ਸੀ।

Facebook Comment
Project by : XtremeStudioz