Close
Menu

ਪਾਕਿ ‘ਚ ਹੜ੍ਹ ਦੇ ਕਹਿਰ ਨਾਲ 81 ਮੌਤਾਂ, 3 ਲੱਖ ਲੋਕ ਬੇਘਰ

-- 29 July,2015

ਇਸਲਾਮਾਬਾਦ— ਪਾਕਿਸਤਾਨ ਵਿਚ ਲਗਾਤਾਰ ਹੋ ਰਹੀ ਵਰਖਾ ਨਾਲ ਆਏ ਹੜ੍ਹ ਵਿਚ ਘੱਟੋ-ਘੱਟ 81 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੱਖ ਲੋਕ ਉਜੜ ਗਏ ਹਨ। ਕੌਮੀ ਆਫਤ ਪ੍ਰਬੰਧਨ ਅਥਾਰਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਨਾਲ ਲੱਗਭਗ 2,94,844 ਲੋਕ ਪ੍ਰਭਾਵਿਤ ਹੋਏ ਹਨ ਅਤੇ 2 ਲੱਖ ਏਕੜ ਜ਼ਮੀਨ ਵਿਚ ਲੱਗੀ ਫਸਲ ਖਰਾਬ ਹੋ ਗਈ ਹੈ। ਪ੍ਰਭਾਵਿਤ ਇਲਾਕਿਆਂ ਵਿਚ 200 ਤੋਂ ਵੱਧ ਰਾਹਤ ਕੈਂਪ ਲਗਾਏ ਗਏ ਹਨ।

Facebook Comment
Project by : XtremeStudioz