Close
Menu

ਪਾਕਿ ‘ਚ 34 ਦਹਿਸ਼ਤਗਰਦ ਹਲਾਕ

-- 21 December,2014

ਇਸਲਾਮਾਬਾਦ, ਪਿਸ਼ਾਵਰ ਸਕੂਲ ਕਤਲੇਆਮ ਤੋਂ ਬਾਅਦ ਹਰਕਤ ‘ਚ ਆਈ ਪਾਕਿਸਤਾਨ ਦੀ ਫ਼ੌਜ ਨੇ ਖ਼ੈਬਰ ਦੀ ਤੀੜਾ ਵਾਦੀ ‘ਚ ਲੜਾਕੂ ਜਹਾਜ਼ਾਂ ਰਾਹੀਂ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ‘ਚ 21 ਦਹਿਸ਼ਤਗਰਦ ਮਾਰੇ ਗਏ ਅਤੇ ਸੱਤ ਛੁਪਣਗਾਹਾਂ ਨਸ਼ਟ ਕਰ ਦਿੱਤੀਆਂ ਗਈਆਂ।
ਅਮਰੀਕੀ ਡਰੋਨ ਨੇ ਉੱਤਰੀ ਵਜ਼ੀਰਸਤਾਨ ‘ਚ ਦੱਤਾ ਖੇਲ ਦੇ ਲੋਆਰਾ ਮੰਡਾਈ ਇਲਾਕੇ ‘ਚ ਮਿਜ਼ਾਈਲਾਂ ਦਾਗ਼ ਕੇ ਛੇ ਤਾਲਿਬਾਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਮੰਗਲਵਾਰ ਨੂੰ ਪਿਸ਼ਾਵਰ ਕਤਲ ਕਾਂਡ ਤੋਂ ਬਾਅਦ ਸੁਰੱਖਿਆ ਬਲਾਂ ਨੇ ਹੁਣ ਤੱਕ 152 ਦਹਿਸ਼ਤਗਰਦ ਮਾਰ ਦਿੱਤੇ ਹਨ। ਪ੍ਰਾਈਵੇਟ ਟੀਵੀ ਚੈਨਲਾਂ ਮੁਤਾਬਕ ਤੀੜਾ ਵਾਦੀ ‘ਚ ਕੀਤੇ ਗਏ ਹਮਲੇ ‘ਚ ਪਿਸ਼ਾਵਰ ਹਮਲੇ ਦਾ ਮੁੱਖ ਸਰਗਨਾ ਉਮਰ ਨਾਅਰੇ ਵੀ ਮਾਰਿਆ ਗਿਆ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਸੁਰੱਖਿਆ ਬਲਾਂ ਨੇ ਪਿਸ਼ਾਵਰ ਨੇੜੇ ਦੜਾ ਆਦਮ ਖੇਲ ‘ਚ ਕਾਰਵਾਈ ਕਰਕੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਸੁੱਟਿਆ। ਇਸ ਮੁਕਾਬਲੇ  ‘ਚ ਫਰੰਟੀਅਰ ਕੋਰ ਦਾ ਜਵਾਨ ਅਤੇ ਪੁਲੀਸ ਵਾਲਾ ਵੀ ਹਲਾਕ ਹੋ ਗਏ। ਦੋ ਦਹਿਸ਼ਤਗਰਦ ਇਕ ਹੋਰ ਮੁਕਾਬਲੇ ‘ਚ ਮਾਰੇ ਗਏ।
ਉਧਰ ਅਮਰੀਕੀ ਡਰੋਨ ਹਮਲੇ ‘ਚ ਹਾਫ਼ਿਜ਼ ਗੁਲ ਬਹਾਦਰ ਗੁੱਟ ਨਾਲ ਜੁੜੇ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ‘ਚ ਛੇ ਦਹਿਸ਼ਤਗਰਦ ਹਲਾਕ ਹੋ ਗਏ। ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਹਮਲੇ ‘ਚ ਸਥਾਨਕ ਕਮਾਂਡਰ ਮੁਸਤਫਾ ਵੀ ਹਲਾਕ ਹੋ ਗਿਆ। ਪਿਸ਼ਾਵਰ ‘ਚ ਸਕੂਲ ਹਮਲੇ ਤੋਂ ਬਾਅਦ ਪਾਕਿਸਤਾਨ ‘ਚ ਇਹ ਪਹਿਲਾ ਡਰੋਨ ਹਮਲਾ ਸੀ। ਉਂਜ ਪਾਕਿਸਤਾਨ ਅਮਰੀਕੀ ਡਰੋਨ ਹਮਲਿਆਂ ਦਾ ਵਿਰੋਧ ਕਰਦਾ ਰਿਹਾ ਹੈ।

Facebook Comment
Project by : XtremeStudioz