Close
Menu

ਪਾਕਿ ਟੀਮ ਦੇ ਮੈਂਬਰਾਂ ਦੇ ਵਿਵਾਦ ਭਰਪੂਰ ਬਿਆਨਾਂ ਤੋਂ ਪੀ. ਸੀ. ਬੀ. ਨਾਰਾਜ਼

-- 23 October,2013

ਕਰਾਚੀ-ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸੰਯੁਕਤ ਅਰਬ ਅਮੀਰਾਤ ‘ਚ ਦੱਖਣੀ ਅਫਰੀਕਾ ਦੇ ਖਿਲਾਫ 2 ਟੈਸਟਾਂ ਦੀ ਲੜੀ ਖੇਡ ਰਹੀ ਰਾਸ਼ਟਰੀ ਕ੍ਰਿਕਟ ਟੀਮ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਵਿਵਾਦ ਭਰਪੂਰ ਬਿਆਨਾਂ ਤੋਂ ਨਾਰਾਜ਼ ਹੈ। ਬੋਰਡ ਦੇ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਸੋਮਵਾਰ ਨੂੰ ਹੋਈ ਯੂਨਿਸ ਖਾਨ ਦੀ ਪ੍ਰੈਸ ਕਾਨਫਰੰਸ ਤੋਂ ਬੋਰਡ ਇਕ ਦਮ ਹੈਰਾਨ ਹੈ। ਇਸ ਸੀਨੀਅਰ ਬੱਲੇਬਾਜ਼ ਨੇ ਵਨਡੇ ਟੀਮ ‘ਚ ਜਗ੍ਹਾ ਨਾ ਮਿਲਣ ‘ਤੇ ਆਪਣੀ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਸੀ ਕਿ ਉਹ ਟੀਮ ‘ਚੋਂ ਬਾਹਰ ਹੋਣ ‘ਤੇ ਹੈਰਾਨ ਹਨ ਕਿਉਂਕਿ ਉਨ੍ਹਾਂ ਨੇ ਅਜੇ ਵਨਡੇ ਮੈਚ ਖੇਡਣਾ ਬੰਦ ਨਹੀਂ ਕੀਤਾ ਹੈ। ਸੂਤਰ ਨੇ ਕਿਹਾ ਕਿ ਬੋਰਡ ਦੇ ਉੱਚ ਅਧਿਕਾਰੀ ਇਸ ਗੱਲ ਤੋਂ ਖ਼ੁਸ਼ ਨਹੀਂ ਹਨ ਕਿ ਹਾਲ ਦੇ ਦਿਨਾ ‘ਚ ਰਾਸ਼ਟਰੀ ਟੀਮ ਵੱਲੋਂ ਕੁਝ ਵਿਵਾਦ ਭਰਪੂਰ ਬਿਆਨ ਆਏ ਹਨ ਜਦੋਂਕਿ ਖਿਡਾਰੀ ਅਤੇ ਅਧਿਕਾਰੀ ਵਿਵਾਦ ਭਰਪੂਰ ਬਿਆਨ ਨਾ ਦੇਣ ਦੇ ਲਈ ਕੇਂਦਰੀ ਕਰਾਰ ਨਾਲ ਆਪਣੀਆਂ ਸਰਤਾਂ ਨਾਲ ਬੰਨ੍ਹੇ ਹੋਏ ਹਨ। ਸੂਤਰ ਨੇ ਨਾਲ ਹੀ ਕਿਹਾ ਕਿ ਬੋਰਡ ਯੂ. ਏ. ਈ. ਰਵਾਨਾ ਹੋਣ ਤੋਂ ਪਹਿਲੇ ਅਜ਼ਮਲ ਅਤੇ ਮੁੱਖ ਕੋਚ ਡੇਵ ਵਾਟਮੋਰ ਵਿਵਾਦ ਤੋਂ ਵੀ ਨਾਰਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਬੋਰਡ ਨੂੰ ਇਕ ਟੈਲੀਵਿਜ਼ਨ ਸ਼ੋਅ ‘ਤੇ ਵਾਟਮੋਰ ਦੇ ਇਸ ਬਿਆਨ ‘ਤੇ ਇਤਰਾਜ਼ ਹੈ ਕਿ ਪਾਕਿਸਤਾਨ ਕ੍ਰਿਕਟ ‘ਚ ਉਪ ਮਹਾਦੀਪ ‘ਚ ਕ੍ਰਿਕਟ ਖੇਡਣ ਵਾਲੇ ਹੋਰ ਦੇਸ਼ਾਂ ਭਾਰਤ, ਸ਼੍ਰੀਲੰਕਾ ਜਾਂ ਬੰਗਲਾਦੇਸ਼ ਦੇ ਮੁਕਾਬਲੇ ‘ਚ ਰਾਸ਼ਟਰਭਾਵਨਾ ਦੀ ਕਮੀ ਹੈ। ਸੂਤਰ ਨੇ ਕਿਹਾ ਕਿ ਵਾਟਮੋਰ ਨੇ ਇਸ ਤੋਂ ਇਲਾਵਾ ਟਵਿਟਰ ‘ਤੇ ਅਜ਼ਮਲ ਦੇ ਬਿਆਨ ‘ਤੇ ਵੀ ਨਾਰਾਜ਼ਗੀ ਜਤਾਈ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਕੋਚਿੰਗ ‘ਤੇ ਬਿਆਨ ਦਿੱਤਾ ਸੀ। ਇਸ ਤੋਂ ਵੀ ਬੋਰਡ ਨਾਰਾਜ਼ ਹੈ।

Facebook Comment
Project by : XtremeStudioz