Close
Menu

ਪਾਕਿ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਵਲੋਂ ਜ਼ਰਦਾਰੀ ਨੂੰ ਸੰਮਨ

-- 18 April,2015

ਇਸਲਾਮਾਬਾਦ- ਪਾਕਿਸਤਾਨ ‘ਚ  ਇਕ ਅੱਤਵਾਦ ਰੋਕੂ ਅਦਾਲਤ ਨੇ ਅੱਜ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ  ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਇਕ ਪੁਰਾਣੇ ਮਾਮਲੇ ‘ਚ ਸੰਮਨ ਭੇਜਿਆ। ਉਨ੍ਹਾਂ ‘ਤੇ ਨਾਜਾਇਜ਼ ਢੰਗ ਨਾਲ ਜਾਇਦਾਦ ਰੱਖਣ ਦਾ ਦੋਸ਼ ਹੈ। ਰਾਵਲਪਿੰਡੀ ਦੀ ਜਵਾਬਦੇਹੀ ਅਦਾਲਤ ਨੇ 59 ਸਾਲਾ ਜ਼ਰਦਾਰੀ ਵਿਰੁੱਧ 1990 ਦੇ ਦਹਾਕੇ ‘ਚ  ਨਾਜਾਇਜ਼ ਢੰਗ ਨਾਲ ਜਾਇਦਾਦ ਇਕੱਠੀ ਕਰਨ ਦੇ ਮਾਮਲੇ ‘ਚ ਕਾਰਵਾਈ ਸ਼ੁਰੂ ਕੀਤੀ। ਉਸ ਵੇਲੇ ਜ਼ਰਦਾਰੀ ਦੀ ਪਤਨੀ ਬੇਨਜ਼ੀਰ ਭੁੱਟੋ ਪ੍ਰਧਾਨ ਮੰਤਰੀ ਸੀ। ਜੱਜ ਰਾਜਾ ਇਕਲਾਖ  ਹੁਸੈਨ ਨੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ‘ਨੈਸ਼ਨਲ ਅਕਾਊਂਟੇਬਿਲਟੀ ਬਿਊਰੋ’ ਦੀ ਰਿੱਟ ‘ਤੇ ਸੁਣਵਾਈ ਕੀਤੀ। ਸੰਗਠਨ ਦੀ ਦਲੀਲ ਹੈ ਕਿ ਜ਼ਰਦਾਰੀ ਨੂੰ ਰਾਸ਼ਟਰਪਤੀ ਦੇ ਨਾਤੇ ਮਿਲੀ ਛੋਟ ਹੁਣ ਖਤਮ ਹੋ ਗਈ ਹੈ ਅਤੇ ਮਾਮਲੇ ਨੂੰ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ। ਜ਼ਰਦਾਰੀ 2008 ਤੋਂ 2013 ਤਕ ਪਾਕਿ ਦੇ ਰਾਸ਼ਟਰਪਤੀ ਸਨ। ਅਦਾਲਤ ਨੇ ਰਿੱਟ ਨੂੰ ਪ੍ਰਵਾਨ ਕਰ ਲਿਆ ਅਤੇ ਜ਼ਰਦਾਰੀ ਨੂੰ 27 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ।

Facebook Comment
Project by : XtremeStudioz