Close
Menu

ਪਾਕਿ ਦੇ ਗਦਾਫ਼ੀ ਸਟੇਡੀਅਮ ਦੇ ਬਾਹਰ ਆਤਮਘਾਤੀ ਬੰਬ ਧਮਾਕਾ-2 ਮੌਤਾਂ

-- 31 May,2015

ਪਾਕਿਸਤਾਨ ਤੇ ਜ਼ਿੰਬਾਬਵੇ ਵਿਚਾਲੇ ਚੱਲ ਰਿਹਾ ਸੀ ਮੈਚ
ਲਾਹੌਰ, 31 ਮਈ -ਪਾਕਿਸਤਾਨ ਦੇ ਗੱਦਾਫ਼ੀ ਸਟੇਡੀਅਮ ਦੇ ਬਾਹਰ ਇਕ ਆਤਮਘਾਤੀ ਬੰਬ ਧਮਾਕੇ ‘ਚ ਇਕ ਪੁਲਿਸ ਮੁਲਾਜ਼ਮ ਸਮੇਤ 2 ਵਿਕਅਕਤੀਆਂ ਦੀ ਮੌਤ ਹੋ ਗਈ | ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਪ੍ਰਵੇਜ਼ ਰਾਸ਼ਿਦ ਨੇ ਦੱਸਿਆ ਕਿ ਇਹ ਧਮਾਕਾ ਬੀਤੀ ਰਾਤ 9 ਵਜੇ ਹੋਇਆ ਜਦੋਂ ਸਟੇਡੀਅਮ ‘ਚ ਪਾਕਿਸਤਾਨ ਤੇ ਜ਼ਿੰਮਬਾਵੇ ਵਿਚਾਲੇ ਮੈਚ ਚੱਲ ਰਿਹਾ ਸੀ | ਰਾਸ਼ਿਦ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਕਲਮਾ ਚੌਕ ਨੇੜੇ ਇਕ ਪੁਲਿਸ ਮੁਲਾਜ਼ਮ ਨੇ ਗੱਦਾਫ਼ੀ ਸਟੇਡੀਅਮ ‘ਚ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਜਿਸ ਵਿਚ ਉਸ ਦੀ ਜਾਨ ਚਲੀ ਗਈ | ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਇਕ ਨਾਗਰਿਕ ਵੀ ਮਾਰਿਆ ਗਿਆ ਜਦੋਂ ਉਸ ਹਮਲਾਵਰ ਜੋ ਕਿ ਆਟੋ ਰਿਕਸ਼ਾ ‘ਤੇ ਸਵਾਰ ਸੀ ਨੇ ਸਟੇਡੀਅਮ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ‘ਤੇ ਆਪਣੇ ਆਪ ਨੂੰ ਧਮਾਕੇ ਨਾਲ ਉਡਾ ਲਿਆ | ਆਟੋ ਰਿਕਸ਼ਾ ‘ਤੇ ਗੈਸ ਸਿਲੰਡਰ ਲਾਇਆ ਹੋਇਆ ਸੀ ਜੋ ਧਮਾਕੇ ਨਾਲ ਫਟ ਗਿਆ | ਲਾਹੌਰ ਪੁਲਿਸ ਮੁਖੀ ਆਮੀਨ ਵਾਇਨਸ ਨੇ ਕਿਹਾ ਕਿ ਫੌਰੈਂਸਿਕ ਟੀਮ ਵਲੋਂ ਧਮਾਕੇ ਬਾਰੇ ਜਾਂਚ ਕੀਤੀ ਜਾ ਰਹੀ ਹੈ | ਇਸ ਹਮਲੇ ‘ਚ ਇਕ ਨਾਗਰਿਕ ਤੇ ਚਾਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ | ਧਮਾਕੇ ਤੋਂ ਤੁਰੰਤ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਬਿਆਨ ਜਾਰੀ ਕੀਤਾ ਸੀ ਕਿ ਇਹ ਧਮਾਕਾ ਬਿਜਲੀ ਦਾ ਟਰਾਂਸਫਾਰਮਰ ਫਟਣ ਕਾਰਨ ਹੋਇਆ ਹੈ ਜਿਸ ਤੋਂ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ | ਰਾਸ਼ਿਦ ਨੇ ਕ੍ਰਿਕਟ ਮੈਚ ਦੌਰਾਨ ਧਮਾਕੇ ਸਬੰਧੀ ਖ਼ਬਰ ਨਾ ਚਲਾਉਣ ਕਾਰਨ ਪਾਕਿ ਬ੍ਰਾਡਕਾਸਟਰਜ਼ ਐਸੋਸੀਏਸ਼ਨ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਮੈਚ ਦੌਰਾਨ ਸਟੇਡੀਅਮ ਵਿਚ ਕਰੀਬ 20000 ਲੋਕ ਸਨ ਅਤੇ ਧਮਾਕੇ ਦੀ ਖ਼ਬਰ ਕਾਰਨ ਉਥੇ ਭਗਦੜ ਮਚ ਸਕਦੀ ਸੀ |

Facebook Comment
Project by : XtremeStudioz