Close
Menu

ਪਾਕਿ ਨੂੰ ਕਰਾਰਾ ਜਵਾਬ ਦੇਣ ‘ਚ ਕੇਂਦਰ ਨਾਕਾਮ : ਮੋਦੀ

-- 11 August,2013

narendra_modi

ਹੈਦਰਾਬਾਦ- 11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਹੈਦਰਾਬਾਦ ਦੇ ਲਾਲ ਬਹਾਦਰ ਸ਼ਾਸਤਰੀ ਸਟੇਡੀਅਮ ‘ਚ ਐਤਵਾਰ ਨੂੰ ਨਰਿੰਦਰ ਮੋਦੀ ਦੀ ਚੋਣ ਸਭਾ ਹੋਈ। ਇਸ ਸਭਾ ‘ਚ ਭਾਰੀ ਭੀੜ ਇਕੱਠਾ ਹੋਈ। ਏਜੰਸੀ ਤੋਂ ਮਿਲੀਆਂ ਖਬਰਾਂ ਦੇ ਮੁਤਾਬਕ ਇਸ ਸਭਾ ‘ਚ ਤਕਰੀਬਨ ਇਕ ਲੱਖ ਲੋਕ ਇਕੱਠਾ ਹੋਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਨੀ ਵੱਡੀ ਗਿਣਤੀ ‘ਚ ਲੋਕ ਅਹਿਮਦਾਬਾਦ ‘ਚ ਕਦੇ ਵੀ ਇਕੱਠਾ ਨਹੀਂ ਹੋਏ। ਸਭਾ ਦੇ ਆਯੋਜਨਕਰਤਾਵਾਂ ਨੇ ਕੁਲ 50 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਸੀ। ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਭਾਜਪਾ ਨੇ ਲੋਕਾਂ ਨੂੰ ਟੀ. ਵੀ. ‘ਤੇ ਰੈਲੀ ਦਾ ਲਾਈਵ ਟੈਲੀਕਾਸਟ ਦੇਖਣ ਦੀ ਅਪੀਲ ਕੀਤੀ।
ਮੋਦੀ ਨੇ ਤੇਲਗੂ ਭਾਸ਼ਾ ‘ਚ ਭਾਸ਼ਣ ਦੀ ਸ਼ੁਰੂਆਤ ਕਰਕੇ ਸਥਾਨਕ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ‘ਚ ਕੇਂਦਰ ਸਰਕਾਰ ‘ਤੇ ਹਮਲਾ ਬੋਲ ਦਿੱਤਾ। ਬੀਤੇ ਦਿਨੀਂ ਪਾਕਿਸਤਾਨ ਵਲੋਂ ਸਰਹੱਦ ਦੀ ਹਿਫਾਜ਼ਤ ਕਰਨ ਵਾਲੇ ਸੈਨਿਕਾਂ ਦੀ ਸ਼ਹਾਦਤ ਦਾ ਮੁੱਦਾ ਮੋਦੀ ਨੇ ਚੁੱਕਿਆ ਅਤੇ ਕਿਹਾ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ‘ਚ ਮਨਮੋਹਨ ਸਿੰਘ ਸਰਕਾਰ ਨਾਕਾਮ ਰਹੀ ਹੈ।
ਮੋਦੀ ਨੇ ਕਿਸ਼ਤਵਾੜ ‘ਚ ਫੈਲੇ ਤਣਾਅ ਦਾ ਵੀ ਜ਼ਿਕਰ ਕੀਤਾ ਅਤੇ ਕੇਂਦਰ ਸਰਕਾਰ ਦੀ ਨੀਅਤ ‘ਤੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਉਥੋਂ ਦਾ ਮਾਹੌਲ ਕਿਤੇ ਵੱਡੀ ਸਾਜਿਸ਼ ਦੀ ਤਿਆਰੀ ‘ਚ ਤਾਂ ਨਹੀਂ। ਮੋਦੀ ਨੇ ਕੇਂਦਰ ਸਰਕਾਰ ‘ਤੇ ਵੋਟ ਬੈਂਕ ਦੀ  ਰਾਜਨੀਤੀ ਕਰਨ ਦਾ ਦੋਸ਼ ਲਗਾਇਆ।

Facebook Comment
Project by : XtremeStudioz