Close
Menu

ਪਾਕਿ ਨੂੰ ਮਦਦ ਨਾ ਦਿੱਤੀ ਜਾਵੇ: ਹੇਲੀ

-- 27 February,2019

ਵਾਸ਼ਿੰਗਟਨ/ਨਿਊਯਾਰਕ, 27 ਫਰਵਰੀ
ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਦੂਤ ਨਿੱਕੀ ਹੇਲੀ ਨੇ ਕਿਹਾ ਕਿ ਅਤਿਵਾਦੀਆਂ ਨੂੰ ਪਨਾਹ ਦੇਣ ਦਾ ਪਾਕਿਸਤਾਨ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਜਦੋਂ ਤੱਕ ਉਹ ਅਤਿਵਾਦ ਨੂੰ ਪਨਾਹ ਦੇਣਾ ਬੰਦ ਨਹੀਂ ਕਰਦਾ ਤੱਦ ਤੱਕ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਇਸਲਾਮਾਬਾਦ ਨੂੰ ਇੱਕ ਡਾਲਰ ਵੀ ਨਾ ਦੇਵੇ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨਿੱਕੀ ਹੇਲੀ ਨੇ ਪਾਕਿਸਤਾਨ ਲਈ ਵਿੱਤੀ ਸਹਾਇਤਾ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਲਈ ਟਰੰਪ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ। ਹੇਲੀ ਨੇ ਨਵੇਂ ਨੀਤੀ ਸਮੂਹ ‘ਸਟੈਂਡ ਅਮੇਰੀਕਾ ਨਾਓ’ ਦੀ ਸਥਾਪਨਾ ਕੀਤੀ ਹੈ ਜੋ ਇਸ ਗੱਲ ’ਤੇ ਧਿਆਨ ਦੇਵੇਗਾ ਕਿ ਅਮਰੀਕਾ ਨੂੰ ਸੁਰੱਖਿਅਤ, ਮਜ਼ਬੂਤ ਤੇ ਖੁਸ਼ਹਾਲ ਕਿਵੇਂ ਰੱਖਿਆ ਜਾਵੇ। ਹੇਲੀ ਨੇ ਕਿਹਾ ਕਿ ਜਦੋਂ ਅਮਰੀਕਾ ਹੋਰਨਾਂ ਮੁਲਕਾਂ ਨੂੰ ਸਹਾਇਤਾ ਦਿੰਦਾ ਹੈ ਤਾਂ ਇਹ ਪੁੱਛਣਾ ਬਣਦਾ ਹੈ ਕਿ ਇਸ ਸਹਾਇਤਾ ਬਦਲੇ ਅਮਰੀਕਾ ਨੂੰ ਕੀ ਮਿਲਦਾ ਹੈ, ਪਰ ਇਸ ਦੀ ਥਾਂ ਪਾਕਿਸਤਾਨ ਨੇ ਲਗਾਤਾਰ ਕਈ ਮੁੱਦਿਆਂ ’ਤੇ ਸੰਯੁਤਕ ਰਾਸ਼ਟਰ ’ਚ ਅਮਰੀਕਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ, ‘2017 ’ਚ ਪਾਕਿਸਤਾਨ ਨੂੰ ਕਰੀਬ ਇੱਕ ਅਰਬ ਡਾਲਰ ਦੀ ਅਮਰੀਕੀ ਵਿਦੇਸ਼ੀ ਮਦਦ ਮਿਲੀ। ਵਧੇਰੇ ਮਦਦ ਪਾਕਿਸਤਾਨੀ ਫੌਜ ਕੋਲ ਚਲੀ ਗਈ। ਬਾਕੀ ਵਿੱਤੀ ਰਾਸ਼ੀ ਲੋਕਾਂ ਦੀ ਮਦਦ ਲਈ ਸੜਕਾਂ, ਕੌਮੀ ਮਾਰਗਾਂ ਤੇ ਊਰਜਾ ਪ੍ਰਾਜੈਕਟਾਂ ’ਤੇ ਖਰਚ ਹੋਈ।’ ਉਨ੍ਹਾਂ ਕਿਹਾ ਕਿ ਟਰੰਪ ਨੇ ਪ੍ਰਸ਼ਾਸਨ ਨੇ ਸਮਝਦਾਰੀ ਦਿਖਾਉਂਦਿਆਂ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਰੋਕ ਦਿੱਤੀ ਹੈ, ਪਰ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

Facebook Comment
Project by : XtremeStudioz