Close
Menu

ਪਾਕਿ ਨੂੰ ਮਿਲਿਆ ਭਾਰਤ ਤੋਂ ਐਨ.ਐਸ.ਏ ਮੀਟਿੰਗ ਦਾ ਪ੍ਰਸਤਾਵ

-- 03 August,2015

ਇਸਲਾਮਾਬਾਦ- ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਤੋਂ 23-24 ਅਗਸਤ ਨੂੰ ਨਵੀਂ ਦਿੱਲੀ ‘ਚ ਦੋਵਾਂ ਦੇਸ਼ਾਂ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਵਿਚਕਾਰ ਮੀਟਿੰਗ ਲਈ ਪ੍ਰਸਤਾਵ ਮਿਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਦੇ ਵਿਚਕਾਰ ਪਿਛਲੇ ਮਹੀਨੇ ਊਫਾ ‘ਚ ਮੁਲਾਕਾਤ ਦੌਰਾਨ ਇਹ ਫੈਸਲਾ ਕੀਤਾ ਗਿਆ ਸੀ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੀਟਿੰਗ ਕਰਨਗੇ। ਰੇਡੀਓ ਪਾਕਿਸਤਾਨ ਮੁਤਾਬਕ ਅਜ਼ੀਜ਼ ਨੇ ਕਿਹਾ ਹੈ ਕਿ ਭਾਰਤ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜ਼ੀਜ਼ ਡੋਭਾਲ ਦੇ ਨਾਲ 23 ਅਤੇ 24 ਅਗਸਤ ਦੀ ਮੁਲਾਕਾਤ ਦਾ ਪ੍ਰਸਤਾਵ ਦਿੱਤਾ ਸੀ। ਫਿਲਹਾਲ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਨੇ ਇਸ ਪ੍ਰਸਤਾਵਿਤ ਮੀਟਿੰਗ ਨੂੰ ਲੈ ਕੇ ਆਪਣੇ ਵਲੋਂ ਪੁਸ਼ਟੀ ਨਹੀਂ ਕੀਤੀ ਹੈ ਅਤੇ ਇਸ ਗੱਲਬਾਤ ਦਾ ਏਜੰਡਾ ਵੀ ਤੈਅ ਨਹੀਂ ਹੋਇਆ ਹੈ। ਮੁਲਾਕਾਤ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰੱਹਦ ਪਾਰ ਅੱਤਵਾਦ, ਮੁੰਬਈ ਹਮਲੇ ਦੇ ਮਾਸਟਰਮਾਈਡ ਜਕੀਊਰ ਰਹਿਮਾਨ ਲਖਵੀ ਦੀ ਜੇਲ ਤੋਂ ਰਿਹਾਈ ਅਤੇ ਸੁਰੱਖਿਆ ਮੁੱਦਿਆਂ ‘ਤੇ ਚਰਚਾ ਕਰ ਸਕਦੇ ਹਨ। ਊਫਾ ‘ਚ ਮੁਲਾਕਾਤ ਦੌਰਾਨ ਮੋਦੀ ਅਤੇ ਸ਼ਰੀਫ ਵਲੋਂ ਦੋ-ਪੱਖੀ ਮੁੱਦਿਆਂ ‘ਤੇ ਗੱਲਬਾਤ ਨੂੰ ਫਿਰ ਸ਼ੁਰੂ ਕਰਨ ‘ਤੇ ਸਹਿਮਤੀ ਜਤਾਉਣ ਦੇ ਬਾਵਜੂਦ ਹਾਲ ਹੀ ‘ਚ ਗੁਰਦਾਸਪੁਰ ‘ਤੇ ਹੋਏ ਅੱਤਵਾਦੀ ਹਮਲੇ ਕਾਰਨ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਵੱਧ ਗਿਆ ਹੈ।

Facebook Comment
Project by : XtremeStudioz